ਅਰਮਾਨ ਬੇਦਿਲ ‘ਪਿੰਡ ਸੁਰੰਗਪੁਰੀਆ’ ਤੋਂ ਇਲਾਵਾ ਇਸ ਫ਼ਿਲਮ ’ਚ ਵੀ ਆਉਣਗੇ ਨਜ਼ਰ

written by Rupinder Kaler | January 08, 2020

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਅਰਮਾਨ ਬੇਦਿਲ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਅਰਮਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ । ਅਰਮਾਨ ਬੇਦਿਲ ਜਿੱਥੇ ‘ਪਿੰਡ ਸੁਰੰਗਪੁਰੀਆ’ ਫ਼ਿਲਮ ਰਾਹੀਂ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਣਗੇ ਉੱਥੇ ਇਸ ਸਭ ਦੇ ਚਲਦੇ ਉਹਨਾਂ ਦੀ ਝੋਲੀ ਵਿੱਚ ਇੱਕ ਹੋਰ ਫ਼ਿਲਮ ਪੈ ਗਈ ਹੈ । https://www.instagram.com/p/B67_6Isnv0r/ ਇਸ ਫ਼ਿਲਮ ਦਾ ਨਾਂਅ ਹੈ ‘NIRBHAU NIRVAIR ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਮੁਕੇਸ਼ ਵੋਹਰਾ ਕਰ ਰਹੇ ਹਨ । ਅਰਮਾਨ ਤੇ ਉਹਨਾਂ ਦੇ ਪ੍ਰਸ਼ੰਸਕਾਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਇਆ ਹੈ । https://www.instagram.com/p/B68A4DaHp-V/ ਉਹਨਾਂ ਦੀਆਂ ਇਹ ਫ਼ਿਲਮਾਂ ਉਹਨਾਂ ਦੇ ਗਾਣਿਆਂ ਵਾਂਗ ਹਿੱਟ ਹੁੰਦੀਆਂ ਹਨ ਜਾਂ ਫਲਾਪ ਇਹ ਤਾਂ ਸਮਾਂ ਹੀ ਦੱਸੇਗਾ । ਅਰਮਾਨ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਤੇ ਦਿੰਦੇ ਆ ਰਹੇ ਹਨ । ਇਹ ਗਾਣੇ ਅਕਸਰ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ । https://www.instagram.com/p/B65DKFinQH0/

0 Comments
0

You may also like