Advertisment

ਪਿਆਰ ਦੀਆਂ ਤਰਜ਼ਾਂ ਨੂੰ ਛੇੜਦਾ ਅਰਮਾਨ ਬੇਦਿਲ ਦੇ ਨਵੇਂ ਗੀਤ ‘ਲਵ ਯੂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

author-image
By Lajwinder kaur
New Update
ਪਿਆਰ ਦੀਆਂ ਤਰਜ਼ਾਂ ਨੂੰ ਛੇੜਦਾ ਅਰਮਾਨ ਬੇਦਿਲ ਦੇ ਨਵੇਂ ਗੀਤ ‘ਲਵ ਯੂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
Advertisment
ਪਿਆਰ ਦੇ ਰੰਗਾਂ ਨਾਲ ਭਰਿਆ ਅਰਮਾਨ ਬੇਦਿਲ ਦਾ ਨਵਾਂ ਗੀਤ ‘ਲਵ ਯੂ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਅਰਮਾਨ ਬੇਦਿਲ ਨੇ ਆਪਣੀ ਪਿਆਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਹੋਰ ਵੇਖੋ:‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਬੱਚਨ ਬੇਦਿਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਨੇ ਦਿੱਤਾ ਹੈ। ਬੀ ਟੂਗੇਦਰਸ ਵੱਲੋਂ ਵੀਡੀਓ ਨੂੰ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ‘ਚ ਵੀ ਅਦਾਕਾਰੀ ਖੁਦ ਅਰਮਾਨ ਬੇਦਿਲ ਨੇ ਕੀਤੀ ਹੈ। ਇਸ ਗਾਣੇ ਨੂੰ ਸਪੀਡ ਰਿਕਾਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। publive-image ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਕਈ ਰੋਮਾਂਟਿਕ ਤੇ ਸੈਡ ਗੀਤ ਜਿਵੇਂ ਜੱਟ ਜਾਨ ਵਾਰਦਾ, ਲਾਵਾਂ,  ਵੂਫਰ, ਅਧੂਰਾ ਪਿਆਰ, ਚੁੰਨੀ, ਰੋਂਦਾ ਰੋਂਦਾ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment