ਅਰਮਾਨ ਬੇਦਿਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Rabba Ve’, ਪੋਸਟਰ ਸਾਂਝਾ ਕਰਕੇ ਦੱਸੀ ਗਾਣੇ ਦੀ ਰਿਲੀਜ਼ ਡੇਟ

written by Lajwinder kaur | May 24, 2021

ਪੰਜਾਬੀ ਗਾਇਕ ਅਰਮਾਨ ਬੇਦਿਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ਰੱਬਾ ਵੇ (Rabba Ve) ਟਾਈਟਲ ਹੇਠ ਨਵਾਂ ਗਾਣਾ ਲੈ ਕੇ ਆ ਰਹੇ ਨੇ। ਇਸ ਗੀਤ ‘ਚ ਅਰਮਾਨ ਬੇਦਿਲ ਦੇ ਨਾਲ ਫੀਚਰਿੰਗ ਕਰਦੀ ਨਜ਼ਰ ਆਵੇਗੀ ਗਾਇਕਾ ਧਨਸ਼੍ਰੀ ਦੇਵ ।

singer armaan bedil image image source-instagram
ਹੋਰ ਪੜ੍ਹੋ : ਹਰ ਇੱਕ ਨੂੰ ਪਸੰਦ ਆ ਰਿਹਾ ਹੈ ਨਿੰਜਾ ਤੇ ਕਿਊਟ ਬੱਚੀ ਦਾ ਇਹ ਪਿਆਰਾ ਜਿਹਾ ਵੀਡੀਓ, ਗਾਇਕ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ
singer armaan bedil image source-instagram
ਗਾਇਕ ਅਰਮਾਨ ਬੇਦਿਲ ਨੇ ਆਪਣੇ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਗਾਣੇ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਇਹ ਪੂਰਾ ਗੀਤ 27 ਮਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਜੇ ਗੱਲ ਕਰੀਏ ਗਾਣੇ ਦੇ ਬੋਲ ਦਿਲਵਾਲਾ ਨੇ ਲਿਖੇ ਨੇ ਤੇ ਮਿਊਜ਼ਿਕ ਗੌਰਵ ਦੇਵ ਤੇ ਕਾਰਤਿਕ ਦੇਵ ਦਾ ਹੋਵੇਗਾ । ਗਾਣੇ ਦਾ ਵੀਡੀਓ ਅਮਨਿੰਦਰ ਸਿੰਘ ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਮਿਊਜ਼ਿਕ ਵੀਡੀਓ ਚ ਨਜ਼ਰ ਆਉਣਗੇ ਖੁਦ ਅਰਮਾਨ ਬੇਦਿਲ ਤੇ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ।
armaan bedil with sara gurpal image source-instagram
ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਲਾਵਾਂ, ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ ।    
 
View this post on Instagram
 

A post shared by ARMAAN BEDIL (@iamarmaanbedil)

0 Comments
0

You may also like