ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਬੱਚਾ ਅੱਜ ਆਪਣੀ ਗਾਇਕੀ ਦੇ ਨਾਲ ਕਰ ਰਿਹਾ ਹੈ ਲੱਖਾਂ ਹੀ ਦਿਲਾਂ ‘ਤੇ ਰਾਜ, ਦੱਸੋ ਕੌਣ ਹੈ ਇਹ ਪੰਜਾਬੀ ਗਾਇਕ?

Written by  Lajwinder kaur   |  February 26th 2020 12:24 PM  |  Updated: February 26th 2020 12:25 PM

ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਬੱਚਾ ਅੱਜ ਆਪਣੀ ਗਾਇਕੀ ਦੇ ਨਾਲ ਕਰ ਰਿਹਾ ਹੈ ਲੱਖਾਂ ਹੀ ਦਿਲਾਂ ‘ਤੇ ਰਾਜ, ਦੱਸੋ ਕੌਣ ਹੈ ਇਹ ਪੰਜਾਬੀ ਗਾਇਕ?

ਬਾਲੀਵੁੱਡ ਤੇ ਪਾਲੀਵੁੱਡ ‘ਚ ਕਲਾਕਾਰਾਂ ਵੱਲੋਂ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਨ ਦਾ ਟਰੈਂਡ ਚੱਲ ਰਿਹਾ ਹੈ । ਅਕਸਰ ਹੀ ਸ਼ੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਅਣਦੇਖੀਆਂ ਫੋਟੋਜ਼ ਦੇਖਣ ਨੂੰ ਮਿਲਦੀਆਂ ਨੇ । ਅੱਜ ਅਸੀਂ ਵੀ ਤੁਹਾਡੇ ਨਾਲ ਇੱਕ ਗਾਇਕ ਦੀ ਤਸਵੀਰ ਸ਼ੇਅਰ ਕਰ ਰਹੇ ਹਾਂ । ਇਸ ਤਸਵੀਰ ‘ਚ ਨਜ਼ਰ ਆ ਰਿਹਾ ਕਿਊਟ ਜਿਹਾ ਬੱਚਾ ਅੱਜ ਹੈ ਪੰਜਾਬੀ ਸੰਗੀਤਕ ਜਗਤ ਦਾ ਚਮਕਦਾ ਹੋਇਆ ਸਿਤਾਰਾ । ਆਓ ਤੁਹਾਨੂੰ ਦੱਸਦੇ ਹਾਂ ਇਹ ਪੰਜਾਬੀ ਗਾਇਕ ਕੌਣ ਹੈ ।

View this post on Instagram

 

Jab Main Chota bacha Tha?

A post shared by ARMAAN BEDIL (@iamarmaanbedil) on

ਹੋਰ ਵੇਖੋ:ਕਰਨ ਔਜਲਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਰਿਲੀਜ਼ ਹੋਇਆ Red Eyes ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੋਰ ਕੋਈ ਨਹੀਂ ਸਗੋ ‘ਲਾਵਾਂ’ ਗੀਤ ਨਾਲ ਫੇਮ ਖੱਟਣ ਵਾਲੇ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬਚਪਨ ਦੀ ਇੱਕ ਤਸਵੀਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਅਰਮਾਨ ਬੇਦਿਲ ਬਹੁਤ ਕਿਊਟ ਨਜ਼ਰ ਆ ਰਹੇ ਨੇ ਪਰ ਪਤਾ ਨਹੀਂ ਰੋ ਕਿਉਂ ਰਹੇ ਨੇ ਇਹ ਤਾਂ ਉਹ ਖੁਦ ਹੀ ਦੱਸ ਸਕਦੇ ਨੇ । ਪਰ ਉਨ੍ਹਾਂ ਦੇ ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

 

View this post on Instagram

 

Bedil Tan Balliye Jadu hai ✨ Jadu ne ik Din Chall Jana? Thonu kedi line vadia lgdi Es gane di ? #ArmaanBedil

A post shared by ARMAAN BEDIL (@iamarmaanbedil) on

ਜੇ ਗੱਲ ਕਰੀਏ ਅਰਮਾਨ ਬੇਦਿਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਗਾਇਕੀ ਤੋਂ ਹੁਣ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ । ਅਰਮਾਨ ਬੇਦਿਲ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ‘ਪਿੰਡ ਸੁਰੰਗਪੁਰੀਆ’ ਤੇ ‘ਨਿਰਭਉ ਨਿਰਵੈਰੁ’ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network