ਅਰਮਾਨ ਬੇਦਿਲ ‘ਪਿੰਡ ਸੁਰੰਗਪੁਰੀਆ’ ਫ਼ਿਲਮ ਨਾਲ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮਾਂ ‘ਚ ਡੈਬਿਊ

written by Lajwinder kaur | January 06, 2020

ਲਓ ਜੀ ਇੱਕ ਹੋਰ ਪੰਜਾਬੀ ਗਾਇਕ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ‘ਲਾਵਾਂ’ ਗੀਤ ਨਾਲ ਫੇਮ ਖੱਟਣ ਵਾਲੇ ਪੰਜਾਬੀ ਗਾਇਕ ਅਰਮਾਨ ਬੇਦਿਲ ਦੀ। ਅਰਮਾਨ ਬੇਦਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਡੈਬਿਊ ਫ਼ਿਲਮ ਦਾ ਪੋਸਟਰ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।  ਜੀ ਹਾਂ ਉਹ ਪਿੰਡ ਸੁਰੰਗਪੁਰੀਆ ਟਾਈਟਲ ਹੇਠ ਆਉਣ ਵਾਲੀ ਪੰਜਾਬੀ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ।

 
View this post on Instagram
 

Baba Mehar kre?? 2020 Mubarak Support Rakheo

A post shared by ARMAAN BEDIL (@iamarmaanbedil) on

ਹੋਰ ਵੇਖੋ:ਮਿਸ ਪੂਜਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਮਹਿੰਦੀ’ ਪਿੰਡ ਸੁਰੰਗਰਪੁਰੀਆ ਇੱਕ ਕਮੇਡੀ ਜ਼ੌਨਰ ਦੀ ਫ਼ਿਲਮ ਹੋਵੇਗੀ। ਕਿਉਂਕਿ ਪੋਸਟਰ ਉੱਤੇ ਟੈਗ ਲਾਈਨ ਲਿਖੀ ਹੋਈ ਹੈ ‘ਹਾਸਿਆਂ ਦੇ ਪੈਣਗੇ ਲੈਂਟਰ’। ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਮੁਕੇਸ਼ ਵੋਹਰਾ ਤੇ ਕਹਾਣੀ ਵੀ ਉਨ੍ਹਾਂ ਨੇ ਖੁਦ ਹੀ ਲਿਖੀ ਹੈ। ਇਸ ਫ਼ਿਲਮ ਨੂੰ ਮਨੋਜ ਸੇਠੀ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਲੀਡ ਰੋਲ ‘ਚ ਨਜ਼ਰ ਆਉਣਗੇ ਅਰਮਾਨ ਬੇਦਿਲ। ਫ਼ਿਲਮ ਨਿਰਮਾਤਾ ਵੱਲੋਂ ਅਜੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਿੰਡ ਸੁਰੰਗਪੁਰੀਆ ਨੂੰ JOY ਪ੍ਰੋਡਕਸ਼ਨ ਹਾਊਸ ਵੱਲੋਂ ਪੇਸ਼ ਕੀਤਾ ਜਾਵੇਗਾ।
 
View this post on Instagram
 

2nd one NIRBHAU NIRVAIR 2020 ??

A post shared by ARMAAN BEDIL (@iamarmaanbedil) on

ਜੇ ਗੱਲ ਕਰੀਏ ਅਰਮਾਨ ਬੇਦਿਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਇੱਕ ਹੋਰ ਫ਼ਿਲਮ ਹੈ ਜਿਸਦਾ ਨਾਂਅ ਹੈ ‘ਨਿਰਭਉ ਨਿਰਵੈਰੁ’। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ।  

0 Comments
0

You may also like