‘ਲੈਜੇਂਡ ਕਦੇ ਨਹੀਂ ਮਰਦੇ’, ਅਰਮਾਨ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਕੁਲਵਿੰਦਰ ਢਿੱਲੋਂ ਦੇ ਜਨਮ ਦਿਨ 'ਤੇ ਪਾਈ ਭਾਵੁਕ ਪੋਸਟ

written by Lajwinder kaur | June 07, 2019

ਅਰਮਾਨ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਹੈ। ਇਹ ਪੋਸਟ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ਉੱਤੇ ਪਾਈ ਹੈ। ਉਨਾਂ ਨੇ ਆਪਣੇ ਪਿਤਾ ਦੀ ਤਸਵੀਰ ਸ਼ਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ‘Happy Birthday Papa ji every single day we miss you.Always feel proud to be your son.In our every good or bad time,we always miss you.Your smile is my favourite always and encourage me to stay strong.And i beleive Legends Never Die.So you are still with us.Love you........Miss you......Incomplete without you.’ ਹੋਰ ਵੇਖੋ:ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਉਹ ਚਮਕਦੇ ਹੋਏ ਸਿਤਾਰੇ ਸਨ ਜਿਨ੍ਹਾਂ ਦੀ ਯਾਦਾਂ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਲਗਭਗ 31 ਕੁ ਸਾਲਾਂ ਦੀ ਉਮਰ ‘ਚ ਉਹ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 19 ਮਾਰਚ 2006 ਦਾ ਉਹ ਕਾਲਾ ਦਿਨ ਸੀ ਜਦੋਂ ਹਰ ਇਕ ਪੰਜਾਬੀ ਸਰੋਤੇ ਦੀਆਂ ਅੱਖਾਂ ਨਮ ਹੋ ਗੀਆਂ ਸਨ, ਜਦੋਂ ਇਕ ਸੜਕ ਦੁਰਘਟਨਾ ਵਿੱਚ ਕੁਲਵਿੰਦਰ ਢਿੱਲੋਂ ਭਰੀ ਜਵਾਨੀ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਸੀ ਅਤੇ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, ਬੇਟੇ ਅਰਮਾਨ ਢਿੱਲੋਂ ਤੇ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਸਨ। ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ। ਕੁਲਿਵੰਦ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ ‘ਗਰੀਬਾਂ ਨੇ ਕੀ ਪਿਆਰ ਕਰਨਾ’ ਐਲਬਮ ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਹਿੱਟ  ਗੀਤ ਜਿਵੇਂ ਕਚਹਿਰੀਆਂ ਵਿੱਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਗਲਾਸੀ ਖੜਕੇ, ਕਿਨਾਂ ਦੀ ਕੁੜੀ ਆ ਭਾਬੀ ਆਦਿ। ਉਨ੍ਹਾਂ ਵੱਲੋਂ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨਾਂ ਉੱਤੇ ਚੜ੍ਹੇ ਹੋਏ ਹਨ।  

0 Comments
0

You may also like