ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿੱਲੋਂ ਨੇ ਪਿਤਾ ਦੇ ਗੀਤ 'ਕੱਲੀ ਕਿਤੇ ਮਿਲ' ਗਾ ਕੇ ਕਰਵਾਈ ਅੱਤ,ਵੀਡੀਓ ਕੀਤਾ ਸਾਂਝਾ  

written by Shaminder | October 03, 2019

ਕੁਲਵਿੰਦਰ ਢਿੱਲੋਂ ਜਿਨ੍ਹਾਂ ਨੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਕਚਹਿਰੀਆਂ 'ਚ ਮੇਲੇ ਲੱਗਦੇ',ਕੱਲੀ ਕਿਤੇ ਮਿਲ, ਕਾਲਾ ਸੱਪ ਰੰਗਾ ਸੂਟ,ਸੁਣ ਨੀ ਪ੍ਰੀਤੋ ਜ਼ਰਾ ਕੰਨ ਲਾ ਕੇ ਸੁਣ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਹੋਰ ਵੇਖੋ:ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਆਵਾਜ਼ ਵੀ ਹੈ ਬਾਕਮਾਲ, ਤੇਜਵੰਤ ਕਿੱਟੂ ਨੇ ਸ਼ੇਅਰ ਕੀਤੀ ਵੀਡੀਓ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ 'ਚ ਅੱਗੇ ਆਉੇਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਤੇਜਵੰਤ ਕਿੱਟੂ ਹੋਰਾਂ ਦੀ ਮਿਊਜ਼ਿਕ ਅਕੈਡਮੀ 'ਚ ਸੰਗੀਤ ਦੀਆਂ ਬਰੀਕੀਆਂ ਸਿੱਖ ਰਿਹਾ ਹੈ । ਅਰਮਾਨ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਅਰਮਾਨ ਆਪਣੇ ਪਿਤਾ ਦਾ ਗਾਇਆ ਗੀਤ 'ਕੱਲੀ ਕਿਤੇ ਮਿਲ' ਗਾ ਕੇ ਸੁਣਾ ਰਹੇ ਨੇ । ਇਸ ਵੀਡੀਓ 'ਚ ਉਹ ਆਪਣੇ ਪਿਤਾ ਵਾਂਗ ਬੁਲੰਦ ਆਵਾਜ਼ 'ਚ ਗਾ ਰਹੇ ਨੇ । ਇਸ ਵੀਡੀਓ 'ਚ ਤੇਜਵੰਤ ਕਿੱਟੂ ਵੀ ਨਜ਼ਰ ਆ ਰਹੇ ਨੇ ਅਤੇ ਦੱਸ ਰਹੇ ਨੇ ਕਿ ਉਨ੍ਹਾਂ ਦੀ ਮਿਊਜ਼ਿਕ ਅਕੈਡਮੀ ਨੂੰ ਚਾਰ ਸਾਲ ਪੂਰੇ ਹੋ ਗਏ ਹਨ ਅਤੇ ਚਾਰ ਸਾਲ ਪੂਰੇ ਹੋਣ 'ਤੇ ਹੀ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ । ਅਰਮਾਨ ਢਿੱਲੋਂ ਦੀ ਗਾਇਕੀ 'ਚ ਨਿਖਾਰ ਆ ਰਿਹਾ ਹੈ ਅਤੇ ਹੌਲੀ ਹੌਲੀ ਉਹ ਵੀ ਆਪਣੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲ ਰਹੇ ਨੇ ਅਤੇ ਗਾਇਕੀ ਦਾ ਜੋ ਬੂਟਾ ਉਨ੍ਹਾਂ ਦੇ ਪਿਤਾ ਲਗਾ ਕੇ ਗਏ ਸਨ ਉਸ ਨੂੰ ਸਿੰਜ ਰਹੇ ਹਨ । ਅਸੀਂ ਵੀ ਉਮੀਦ ਕਰਦੇ ਹਾਂ ਕਿ ਜਲਦ ਹੀ ਅਰਮਾਨ ਵੀ ਆਪਣੇ ਪਿਤਾ ਵਾਂਗ ਵਧੀਆ-ਵਧੀਆ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪਾਉਣਗੇ ।  

0 Comments
0

You may also like