
ਕਚਹਿਰੀਆਂ ਵਿੱਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਕਿਨਾਂ ਦੀ ਕੁੜੀ ਆ ਭਾਬੀ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਜਿਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਕੰਨਾਂ ‘ਚ ਗੂੰਜਦੇ ਨੇ । ਪੁੱਤ ਅਰਮਾਨ ਢਿੱਲੋਂ ਵੱਲੋਂ ਪਿਤਾ ਦੇ ਜਨਮਦਿਨ ‘ਤੇ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ ।
Vote for your favourite : https://www.ptcpunjabi.co.in/voting/ ਅਰਮਾਨ ਢਿੱਲੋਂ ਨੇ ਲਿਖਿਆ ਹੈ, ‘ਹੈਪੀ ਬਰਥਡੇਅ ਡੈਡੀ, ਬਹੁਤ ਜ਼ਿਆਦਾ ਯਾਦ ਕਰਦਾ ਹਾਂ, ਲਵ ਯੂ ਡੈਡੀ #kulwinderdhillon #dhillon’। ਅਰਮਾਨ ਢਿੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੇ ਮਰਹੂਮ ਪਿਤਾ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ । ਉਹ ਬਹੁਤ ਛੋਟਾ ਸੀ ਜਦੋਂ ਕੁਲਵਿੰਦਰ ਢਿੱਲੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸੀ । ਹੋਰ ਵੇਖੋ: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ “ਬੈਸਟ ਫ਼ਿਲਮ” ਕੈਟਾਗਿਰੀ ਲਈ ਕਰੋ ਵੋਟ

