ਕਪੂਰ ਖ਼ਾਨਦਾਨ 'ਚ ਵੱਜੀ ਖੁਸ਼ੀਆਂ ਦੀ ਸ਼ਹਿਨਾਈ,ਕਰਿਸ਼ਮਾ ਕਪੂਰ ਨੇ ਆਪਣੇ ਇਸ ਭਰਾ ਦੀ ਮਹਿੰਦੀ 'ਤੇ ਇੰਝ ਕੀਤੀ ਮਸਤੀ

written by Shaminder | February 03, 2020

ਕਪੂਰ ਖ਼ਾਨਦਾਨ 'ਚ ਏਨੀਂ ਦਿਨੀਂ ਜਸ਼ਨ ਦਾ ਮਹੌਲ ਹੈ । ਕਿਉਂਕਿ ਕਪੂਰ ਖ਼ਾਨਦਾਨ ਦੇ ਪੁੱਤਰ ਅਰਮਾਨ ਜੈਨ ਦਾ ਜਲਦ ਹੀ ਵਿਆਹ ਹੋਣ ਵਾਲਾ ਹੈ । ਅਰਮਾਨ ਜੈਨ ਦਾ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕਿਆ ਹੈ,ਇਸ ਜਸ਼ਨ 'ਚ ਕਪੂਰ ਖ਼ਾਨਦਾਨ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਸੈਲੀਬ੍ਰੇਟੀਜ਼ ਵੀ ਪਹੁੰਚੀਆਂ ।ਪਰ ਅਜਿਹੇ 'ਚ ਸਭ ਦੀਆਂ ਨਜ਼ਰਾਂ ਕਰਿਸ਼ਮਾ ਕਪੂਰ 'ਤੇ ਟਿਕੀਆਂ ਸਨ,ਜਿਨ੍ਹਾਂ ਨੇ ਇਸ ਵਿਆਹ ਦੇ ਸਮਾਰੋਹ 'ਤੇ ਖੂਬ ਰੌਣਕਾਂ ਲਗਾਈਆਂ ।

ਹੋਰ ਵੇਖੋ:ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਨੇ ਸਾਂਝੀਆਂ ਕੀਤੀਆਂ ਆਪਣੀ ਇੰਗੇਜਮੈਂਟ ਦੀਆਂ ਤਸਵੀਰਾਂ

https://www.instagram.com/p/B8Dyg3clTez/

ਮਹਿੰਦੀ ਸੈਰੇਮਨੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ।ਕਰਿਸ਼ਮਾ ਕਪੂਰ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ ।

https://www.instagram.com/p/B8ElbFRHzDM/

ਇਸ ਦੇ ਨਾਲ ਹੀ ਤਾਰਾ ਸੁਤਾਰਿਆ ਅਤੇ ਅਰਮਾਨ ਜੈਨ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ।ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਦੀ ਮਾਂ ਬਬਿਤਾ,ਸ਼ਵੇਤਾ ਬੱਚਨ,ਸੁਨੀਲ ਸ਼ੈੱਟੀ ਕਿਆਰਾ ਅਡਵਾਨੀ,ਟੀਨਾ ਅੰਬਾਨੀ ਸਣੇ ਕਈ ਹਸਤੀਆਂ ਇਸ ਮਹਿੰਦੀ ਸੈਰੇਮਨੀ ਦੌਰਾਨ ਮੌਜੂਦ ਰਹੀਆਂ ।

https://www.instagram.com/p/B8Enh_vAPyY/

ਅਰਮਾਨ ਅਤੇ ਅਨੀਸ਼ਾ ਦੀ ਮਹਿੰਦੀ ਸੈਰੇਮਨੀ ਦੌਰਾਨ ਅਨੀਸਾ ਨੇ ਇਸ ਖ਼ਾਸ ਮੌਕੇ 'ਤੇ ਪੀਲੇ ਰੰਗ ਦਾ ਲਹਿੰਗਾ ਪਾਇਆ ਸੀ ਜਦੋਂਕਿ ਅਰਮਾਨ ਸਫੇਦ ਸ਼ੇਰਵਾਨੀ 'ਚ ਨਜ਼ਰ ਆਏ ।

[embed]https://www.instagram.com/p/B6Lz55RAy2e/[/embed]

 

You may also like