ਅਰਮਾਨ ਜੈਨ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ, ਸ਼ੇਅਰ ਕੀਤੀ ਮਾਮੂ ਰਿਸ਼ੀ ਕਪੂਰ ਦੇ ਨਾਲ ਜੁੜੀ ਇਹ ਯਾਦ

Written by  Lajwinder kaur   |  May 29th 2020 12:58 PM  |  Updated: May 29th 2020 01:04 PM

ਅਰਮਾਨ ਜੈਨ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ, ਸ਼ੇਅਰ ਕੀਤੀ ਮਾਮੂ ਰਿਸ਼ੀ ਕਪੂਰ ਦੇ ਨਾਲ ਜੁੜੀ ਇਹ ਯਾਦ

ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਦਿਹਾਂਤ ਦੀ ਖ਼ਬਰ ਅਜੇ ਵੀ ਲੋਕਾਂ ਲਈ ਬੁਰੇ ਸੁਫ਼ਨੇ ਵਾਂਗ ਹੈ । ਰਿਸ਼ੀ ਕਪੂਰ ਕੈਂਸਰ ਦੀ ਜੰਗ ਲੜਦੇ ਹੋਏ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । ਉਨ੍ਹਾਂ ਦਾ ਪਰਿਵਾਰ ਹਲੇ ਤੱਕ ਸੋਗ ‘ਚ ਹੀ ਹੈ । ਰਿਸ਼ੀ ਕਪੂਰ ਦੀ ਬੇਟੀ ਅਕਸਰ ਹੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਪੁਰਾਣੇ ਫੋਟੋ ਤੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਰਿਸ਼ੀ ਕਪੂਰ ਦੇ ਭਾਣਜੇ ਅਰਮਾਨ ਜੈਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਫੋਟੋ ਸ਼ੇਅਰ ਕੀਤਾ ਹੈ । ਇਸ ਫੋਟੋ ‘ਚ ਰਿਸ਼ੀ ਕਪੂਰ, ਨੀਤੂ ਸਿੰਘ, ਰਣਬੀਰ ਕਪੂਰ, ਰਿਧਿਮਾ ਕਪੂਰ, ਰਣਧੀਰ ਕਪੂਰ ਤੋਂ ਇਲਾਵਾ ਕਪੂਰ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਨਜ਼ਰ ਆ ਰਹੇ ਨੇ ।

ਅਰਮਾਨ ਨੇ ਕਪੈਸ਼ਨ ‘ਚ ਲਿਖਿਆ ਹੈ, "Devnar Cottage ‘ਚ ਕੀਤੇ ਹੋਏ ਲੰਚ ਕਦੇ ਕੋਈ ਵੀ ਨਹੀਂ ਭੁੱਲ ਸਕੇਗਾ । ਸ਼ਬਦਾਂ ‘ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ ਜਿਨ੍ਹਾਂ ਮੈਂ ਤੁਹਾਨੂੰ ਪਿਆਰ ਤੇ ਯਾਦ ਕਰਦਾ ਹਾਂ । ਤੁਹਾਡੇ ਸਭ ਦੀ ਮੇਰੇ ਦਿਲ ‘ਚ ਵੱਖਰੀ ਜਗ੍ਹਾ ਹੈ । ਨਾਨੀ ਜੀ, ਰਿਤੂ ਮਾਸੀ, ਚਿੰਟੂ ਮਾਮਾ- ਯਾਦਾਂ ਸਾਰੀ ਉਮਰ ਰਹਿਣਗੀਆਂ !! "

ਦੱਸ ਦਈਏ ਅਰਮਾਨ ਜੈਨ ਨੇ ਆਪਣੀ ਦੋਸਤ ਅਨੀਸਾ ਮਲਹੋਤਰਾ ਦੇ ਨਾਲ ਇਸੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕਰਵਾ ਲਿਆ ਸੀ । ਅਰਮਾਨ ਜੈਨ ਦੇ ਵਿਆਹ ‘ਚ ਕਪੂਰ ਖਾਨਦਾਨ ਨੇ ਖੂਬ ਰੌਣਕਾਂ ਲਗਾਈਆਂ ਸਨ । ਇਹ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network