ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਮੌਜੂਦਾ ਸਮੇਂ 'ਚ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਗੁਰਦੁਅਰਾ ਸਾਹਿਬ 

written by Rupinder Kaler | May 11, 2019

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਦਿਨ ਰਾਤ ਕੰਮ ਚੱਲ ਰਿਹਾ ਹੈ । ਸ੍ਰੀ ਹੇਮਕੁੰਟ ਸਾਹਿਬ ਵਿੱਚ ਹਰ ਪਾਸੇ 10  ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੋਈ ਹੈ। ਭਾਰਤੀ ਫੌਜ ਦੇ ਜਵਾਨ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਯਾਤਰਾ ਵਾਲੇ ਰਸਤੇ ਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ਼ ਨੂੰ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ।

gurudwara-hemkunt-sahib gurudwara-hemkunt-sahib
ਬਰਫ਼ ਹਟਾਉਣ ਦਾ ਕੰੰਮ ਭਾਵੇਂ ਚੁਣੌਤੀ ਭਰਿਆ ਹੈ ਪਰ ਸੇਵਾਦਾਰ ਲੱਗੇ ਹੋਏ ਹਨ । ਇਸ ਤੋਂ ਇਲਾਵਾ ਬਿਜਲੀ ਤੇ ਪਾਣੀ ਦੀ ਮੁਸ਼ਕਲ ਵੀ ਵੱਡੇ ਪੱਧਰ 'ਤੇ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੇਵਾ ਸਿੰਘ ਮੁਤਾਬਿਕ ਕਪਾਟ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਸੇਵਾਵਾਂ ਬਹਾਲ ਹੋ ਜਾਣਗੀਆਂ ।
gurudwara-hemkunt-sahib gurudwara-hemkunt-sahib
ਮੌਜੂਦਾ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਜੋਤੀ ਸਰੋਵਰ ਦੇ ਨਾਂ ਨਾਲ ਜਾਣੀ ਜਾਂਦੀ ਪ੍ਰਾਚੀਨ ਝੀਲ ਵੀ ਬਰਫ਼ ਨਾਲ ਢੱਕੀ ਨਜ਼ਰ ਆ ਰਹੀ ਹੈ । ਸ੍ਰੀ ਹੇਮਕੁੰਟ ਸਾਹਿਬ ਦਾ ਤਾਪਮਾਨ ਮਨਫ਼ੀ ਤੋਂ ਵੀ ਹੇਠਾਂ ਚੱਲ ਰਿਹਾ ਹੈ ।
gurudwara-hemkunt-sahib gurudwara-hemkunt-sahib
ਫੌਜ ਨੇ ਬਰਫ਼ ਕੱਟ ਕੇ ਰਾਹ ਤਾਂ ਸਾਫ਼ ਕਰ ਦਿੱਤਾ ਹੈ ਪਰ ਇਸ ਨਾਲ ਕਈ ਗੁਫ਼ਾਵਾਂ ਬਣ ਗਈਆਂ ਹਨ। ਸ੍ਰੀ ਹੇਮਕੁੰਟ ਸਾਹਿਬ ਜਾਣ ਲਈ ਬਰਫ਼ ਦੇ ਅੰਦਰ ਦੀ ਹੋ ਕੇ ਜਾਣਾ ਪਏਗਾ। ਜੇ ਮੌਸਮ ਨੇ ਸਾਥ ਦਿੱਤਾ ਤਾਂ ਬਰਫ਼ ਵਿੱਚ ਕਮੀ ਆ ਸਕਦੀ ਹੈ।
gurudwara-hemkunt-sahib gurudwara-hemkunt-sahib

0 Comments
0

You may also like