ਸਲਮਾਨ ਖ਼ਾਨ ਦੂਜੀ ਵਾਰ ਬਣਨ ਜਾ ਰਹੇ ਮਾਮਾ,ਭੈਣ ਅਰਪਿਤਾ ਬੇਬੀ ਬੰਪ ਨਾਲ ਆਈ ਸਾਹਮਣੇ

Written by  Shaminder   |  December 26th 2019 11:33 AM  |  Updated: December 26th 2019 11:33 AM

ਸਲਮਾਨ ਖ਼ਾਨ ਦੂਜੀ ਵਾਰ ਬਣਨ ਜਾ ਰਹੇ ਮਾਮਾ,ਭੈਣ ਅਰਪਿਤਾ ਬੇਬੀ ਬੰਪ ਨਾਲ ਆਈ ਸਾਹਮਣੇ

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ,ਜਿਸ 'ਚ ਅਰਪਿਤਾ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਨਾਂ ਦੇ ਘਰ ਇੱਕ ਬੇਟਾ ਹੋਇਆ ਸੀ ਜਿਸ ਨਾਲ ਮਸਤੀ ਕਰਦੇ ਹੋਇਆਂ ਦੀਆਂ ਤਸਵੀਰਾਂ ਅਕਸਰ ਸਲਮਾਨ ਖ਼ਾਨ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਇੱਕ ਵਾਰ ਮੁੜ ਤੋਂ ਸਲਮਾਨ ਖ਼ਾਨ ਮਾਮਾ ਬਣਨ ਜਾ ਰਹੇ ਹਨ ।

ਹੋਰ ਵੇਖੋ:ਸਲਮਾਨ ਖ਼ਾਨ ਨੇ ਰਾਧੇ ਦੀ ਸ਼ੂਟਿੰਗ ਦੌਰਾਨ ਬਣਾਏ ਇਹ ਖ਼ਾਸ ਨਿਯਮ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

https://www.instagram.com/p/B6fvPNsp4jV/

ਕ੍ਰਿਸਮਸ ਦੇ ਮੌਕੇ 'ਤੇ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਅਤੇ ਜੀਜਾ ਆਯੁਸ਼ ਨਜ਼ਰ ਆਏ ਸਨ ।ਦੱਸ ਦਈਏ ਕਿ ਆਯੁਸ਼ ਅਤੇ ਅਰਪਿਤਾ ਨੇ 8 ਨਵੰਬਰ 2014 'ਚ ਵਿਆਹ ਕਰਵਾਇਆ ਸੀ ਅਤੇ ਅਰਪਿਤਾ ਹੈਦਰਾਬਾਦ ਦੇ ਇੱਕ ਹੋਟਲ 'ਚ ਆਯੁਸ਼ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ ।ਮਾਰਚ 2016 'ਚ ਉਨ੍ਹਾਂ ਦੇ ਘਰ ਬੇਟੇ ਆਹਿਲ ਦਾ ਜਨਮ ਹੋਇਆ ਸੀ ।

https://www.instagram.com/p/B4-lsDcJolc/

ਦੱਸ ਦਈਏ ਕਿ ਆਯੁਸ਼ ਹਿਮਾਚਲ ਪ੍ਰਦੇਸ਼ ਦੇ ਇੱਕ ਸਥਾਨਕ ਸਿਆਸੀ ਆਗੂ ਅਨਿਲ ਸ਼ਰਮਾ ਦੇ ਪੁੱਤਰ ਹਨ ।

https://www.instagram.com/p/B5DAUXWJ6rQ/

ਉਹ 2018 'ਚ ਬਾਲੀਵੁੱਡ 'ਚ ਫ਼ਿਲਮ 'ਲਵ ਯਾਤਰੀ' ਦੇ ਨਾਲ ਡੈਬਿਊ ਵੀ ਕਰ ਚੁੱਕੇ ਹਨ ।ਬੀਤੇ ਦਿਨੀਂ ਅਰਪਿਤਾ ਅਤੇ ਆਯੁਸ਼ ਨੇ ਮੁੰਬਈ ਸਥਿਤ ਆਪਣੇ ਘਰ 'ਚ ਕ੍ਰਿਸਮਸ ਦੇ ਮੌਕੇ ਪਾਰਟੀ ਰੱਖੀ ਸੀ,ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network