ਅਰਪਿਤਾ ਖਾਨ ਅਤੇ ਆਯੁਸ਼ ਸ਼ਰਮਾ ਨੇ ਮਨਾਈ ਆਪਣੇ ਵਿਆਹ ਦੀ ਵਰ੍ਹੇਗੰਢ ,ਵੀਡਿਓ ਹੋਇਆ ਵਾਇਰਲ  

Written by  Shaminder   |  November 21st 2018 09:27 AM  |  Updated: November 21st 2018 09:27 AM

ਅਰਪਿਤਾ ਖਾਨ ਅਤੇ ਆਯੁਸ਼ ਸ਼ਰਮਾ ਨੇ ਮਨਾਈ ਆਪਣੇ ਵਿਆਹ ਦੀ ਵਰ੍ਹੇਗੰਢ ,ਵੀਡਿਓ ਹੋਇਆ ਵਾਇਰਲ  

ਸਲਮਾਨ ਖਾਨ ਦੀ ਭੈਣ ਅਰਪਿਤਾ ਅਤੇ ਉਨ੍ਹਾਂ ਦੇ ਜੀਜਾ ਆਯੁਸ਼ ਸ਼ਰਮਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ । ਦੋਨਾਂ ਨੇ ਕੋਲੰਬੋ 'ਚ ਆਪਣੇ ਪੁੱਤਰ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ । ਇਨ੍ਹਾਂ ਦੋਨਾਂ ਦੀ ਵਿਆਹ ਦੀ ਵਰ੍ਹੇਗੰਢ ਮਨਾਉਣ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ । ਇਸ ਵੀਡਿਓ  'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਸਲਮਾਨ ਖਾਨ ਦੀ ਭਾਰਤ ਦੇ ਸੈੱਟ ‘ਤੇ ਵਾਪਸੀ, ਦੋਖੋ ਵੀਡਿਓ

https://www.instagram.com/p/BqbszDcilNF/

ਆਯੁਸ਼ ਅਰਪਿਤਾ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਬਾਦ ਦੇ ਰਹੇ ਨੇ । ਵੀਡਿਓ 'ਚ ਦੋਵੇਂ ਆਪਣੇ ਬੱਚੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਜੀਜਾ ਆਯੁਸ਼ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਤੇ ਕੁਝ ਸਮਾ ਪਹਿਲਾਂ ਹੀ ਦੋਨਾਂ ਦਾ ਵਿਆਹ ਹੋਇਆ ਸੀ ।ਦੋਵਾਂ ਦਾ ਪਿਆਰ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਅਤੇ ਦੋਵਾਂ ਨੇ ਪਿਆਰ ਦੇ ਇਸ ਰਿਸ਼ਤੇ ਨੂੰ ਵਿਆਹ ਵਰਗੇ ਪਵਿੱਤਰ ਬੰਧਨ 'ਚ ਬੱਝ ਗਏ ਸਨ ।

ਹੋਰ ਵੇਖੋ : ਸਲਮਾਨ ਖਾਨ ਨੇ ਲੁਧਿਆਣਾ ਦੇ ਪਿੰਡ ਬਲੋਵਾਲ ਦੀ ਬਦਲੀ ਨੁਹਾਰ, ਦੇਖੋ ਵੀਡਿਓ

arpita khan arpita khan

ਆਯੁਸ਼ ਸ਼ਰਮਾ ਅਰਪਿਤਾ ਦੇ ਪਰਿਵਾਰ ਤੋਂ ਵੀ ਕਾਫੀ ਪ੍ਰਭਾਵਿਤ ਸਨ । ਅਰਪਿਤਾ ਦੇ ਪਿਆਰ ਦਾ ਪਤਾ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਲੱਗਿਆ ਸੀ ਤਾਂ ਪਰਿਵਾਰ ਨੇ ਖੁੱਲੇ ਮਨ ਨਾਲ ਇਸ ਰਿਸ਼ਤੇ ਨੂੰ ਸਵੀਕਾਰ ਕੀਤਾ ਸੀ ਅਤੇ ਦੋਹਾਂ ਦਾ ਵਿਆਹ ਕਰਵਾਇਆ ਸੀ ।ਇਹ ਜੋੜਾ ਖੁਸ਼ਗਵਾਰ ਜ਼ਿੰਦਗੀ ਜੀਅ ਰਿਹਾ ਹੈ ।ਲੋਕਾਂ ਵੱਲੋਂ ਵੀ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network