ਡਾਂਸਰ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਲੱਗੇ ਗੰਭੀਰ ਇਲਜ਼ਾਮ

Written by  Rupinder Kaler   |  November 18th 2021 10:41 AM  |  Updated: November 18th 2021 10:41 AM

ਡਾਂਸਰ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਲੱਗੇ ਗੰਭੀਰ ਇਲਜ਼ਾਮ

ਆਪਣੇ ਡਾਂਸ ਕਰਕੇ ਮਸ਼ਹੂਰ ਸਪਨਾ ਚੌਧਰੀ (Sapna Chaudhary) ਦੇ ਖਿਲਾਫ ਲਖਨਊ ਦੀ ਇਕ ਅਦਾਲਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਪਨਾ 'ਤੇ ਪ੍ਰਸ਼ੰਸਕਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲੱਗਾ ਹੈ । ਸਪਨਾ ਤੇ ਇਕ ਸ਼ੋਅ ਨੂੰ ਰੱਦ ਕਰਨ ਅਤੇ ਦਰਸ਼ਕਾਂ ਨੂੰ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ (Sapna Chaudhary)  ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲੀਸ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ।

sapna chaudhary Pic Courtesy: Instagram

ਹੋਰ ਪੜ੍ਹੋ :

ਇੱਕ ਵਾਰ ਫਿਰ ਮੁਸ਼ਕਿਲ ਵਿੱਚ ਘਿਰੀ ਕੰਗਨਾ ਰਣੌਤ, ਗਾਂਧੀ ਨੂੰ ਕਿਹਾ ਸੀ ਸੱਤਾ ਦਾ ਭੁੱਖਾ

sapna chaudhary in rangli dunia watch tomorrow 9 pm on PTC Punjabi Pic Courtesy: Instagram

ਸਪਨਾ ਚੌਧਰੀ (Sapna Chaudhary)  ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ, ਕਿਉਂਕਿ ਅਦਾਲਤ ਨੇ ਇਸ ਮਾਮਲੇ 'ਚ ਸਪਨਾ 'ਤੇ ਦੋਸ਼ ਤੈਅ ਕਰਨੇ ਹਨ, ਇਸ ਲਈ ਉਸ ਦਾ ਅਦਾਲਤ 'ਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਐੱਫ.ਆਈ.ਆਰ ਤੋਂ ਬਾਅਦ ਸਪਨਾ ਨੇ ਸ਼ਿਕਾਇਤ ਖਾਰਜ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਖਿਲਾਫ ਦਰਜ ਕੀਤਾ ਗਿਆ ਇਹ ਮਾਮਲਾ ਕਰੀਬ 4 ਸਾਲ ਪੁਰਾਣਾ ਹੈ।

very active on social media Pic Courtesy: Instagram

ਦਰਅਸਲ, ਸਪਨਾ ਚੌਧਰੀ (Sapna Chaudhary)  ਖਿਲਾਫ 14 ਅਕਤੂਬਰ 2018 ਨੂੰ ਆਸ਼ਿਆਨਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ ਸੀ ਕਿ 13 ਅਕਤੂਬਰ ਨੂੰ ਲਖਨਊ ਦੇ ਸਮ੍ਰਿਤੀ ਉਪਵਨ 'ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ ਪਰ ਸਪਨਾ ਸ਼ੋਅ 'ਚ ਨਹੀਂ ਪਹੁੰਚੀ। ਇਸ ਮਾਮਲੇ 'ਚ ਸਪਨਾ ਚੌਧਰੀ ਤੋਂ ਇਲਾਵਾ ਪ੍ਰੋਗਰਾਮ ਦੇ ਆਯੋਜਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਹਨ। ਦੋਸ਼ ਹੈ ਕਿ ਦਰਸ਼ਕਾਂ ਨੇ 300-300 ਰੁਪਏ ਦੇ ਕੇ ਇਸ ਪ੍ਰੋਗਰਾਮ ਦੀਆਂ ਟਿਕਟਾਂ ਖਰੀਦੀਆਂ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network