ਦੀਵੇ ਦੀ ਲੌਅ ਨਾਲ ਤਸਵੀਰ ਬਣਾ ਕੇ ਕਲਾਕਾਰ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

written by Pushp Raj | June 03, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਤੋ ਰੁਖਸਤ ਹੋ ਗਏ ਹਨ। ਦੱਸ ਦਈਏ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਪਰ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਫੈਨਜ਼ ਦੇ ਨਾਲ ਪੰਜਾਬੀ ਕਲਾਕਾਰਾਂ ਵਿੱਚ ਕਾਫੀ ਰੋਸ ਹੈ। ਜਿਸ ਕਰਕੇ ਹਰ ਕੋਈ ਇਨਸਾਫ ਦੀ ਮੰਗ ਕਰ ਰਿਹਾ ਹੈ। ਅਜਿਹੇ ਚ ਸਿੱਧੂ ਮੂਸੇਵਾਲਾ ਦੇ ਫੈਨਜ਼ ਉਨ੍ਹਾਂ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਹਨ।


ਪੰਜਾਬ ਦੇ ਜਾਨੇਮਾਨੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਨੌਜਵਾਨ ਉਨ੍ਹਾਂ ਦੇ ਪਿੰਡ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਾਨਸਾ ਵਿਖੇ ਨੌਜਵਾਨਾਂ ਦੀਆਂ ਬਾਹਵਾਂ ਉੱਪਰ ਸਿੱਧੂ ਮੂਸੇਵਾਲਾ ਟੈਟੂ ਦੀ ਗੱਲ ਹੋਵੇ ਜਾਂ ਫਿਰ ਘਰ ਦੇ ਅੱਗੇ ਜਾ ਕੇ ਮੱਥਾ ਟੇਕਨ ਦੀ ਹੋਵੇ, ਸਿੱਧੂ ਮੂਸੇਵਾਲਾ ਦੇ ਫੈਨ ਇਹ ਨੌਜਵਾਨ ਆਪੋ-ਆਪਣੇ ਢੰਗ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।


ਸਿੱਧੂ ਮੂਸੇਵਾਲਾ ਦਾ ਐਸਾ ਹੀ ਇੱਕ ਫੈਨ ਜਲੰਧਰ ਵਿੱਚ ਵੀ ਹੈ, ਜੋ ਕਿ ਬਤੌਰ ਪ੍ਰੋਫੈਸ਼ਨ ਇੱਕ ਕਲਾਕਾਰ ਹੈ। ਇਸ ਕਲਾਕਾਰ ਨੇ ਸਿੱਧੂ ਮੂਸੇਵਾਲਾ ਨੂੰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਹੈ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇਸ ਕਲਾਕਾਰ ਨੇ ਦੀਵੇ ਦੀ ਲੋਅ ਦਾ ਇਸਤੇਮਾਲ ਕਨਰ ਉਸ ਦੀ ਇੱਕ ਤਸਵੀਰ ਬਣਾਈ ਹੈ।

ਜਲੰਧਰ ਦੇ ਰਹਿਣ ਵਾਲੇ ਵਰੁਣ ਟੰਡਨ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਅਲੱਗ ਹੀ ਢੰਗ ਅਪਣਾਇਆ। ਉਸ ਦਾ ਕੀ ਕਹਿਣਾ ਹੈ ਕਿ ਉਹ ਸਿੱਧੂ ਮੁਸੇਵਾਲਾ ਦਾ ਫੈਨ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੇ ਇਸ ਢੰਗ ਨਾਲ ਉਸ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਦੀ ਪਰਿਵਾਰ ਤੇ ਦੋਸਤਾਂ ਨਾਲ ਪੁਰਣੀ ਵੀਡੀਓਜ਼ ਹੋ ਰਹੀਆਂ ਵਾਇਰਲ, ਵੇਖੋ ਵੀਡੀਓਜ਼ ਸਿੱਧੂ ਮੂਸੇ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲੇ ਗੈਂਗਸਟਰਾਂ ਨੇ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੂੰ ਉਨ੍ਹਾਂ ਦੇ ਫੈਨ ਆਪਣੇ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਵਿੱਚ ਇਹ ਚੀਜ਼ ਵੀ ਖਾਸ ਹੈ ਕਿ ਸਿੱਧੂ ਮੂਸੇਵਾਲਾ ਦੇ ਜਿਉਂਦੇ ਜੀ ਸੋਸ਼ਲ ਮੀਡੀਆ ‘ਤੇ ਫਾਲੋਅਰਜ਼ ਦੀ ਗਿਣਤੀ ਅੱਠ ਮਿਲੀਅਨ ਸੀ। ਜਦੋਂਕਿ ਉਸ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ ਫਾਲੋਵਰਸ ਸੀ ਗਿਣਤੀ ਵਧ ਕੇ 9 ਮਿਲੀਅਨ ਤੋਂ ਉੱਪਰ ਹੋ ਚੁੱਕੀ ਹੈ। ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਫੌਲੋਅਰਜ਼ ਅੱਜ ਅਲੱਗ-ਅਲੱਗ ਤਰੀਕੇ ਨਾਲ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

You may also like