ਪੀਟੀਸੀ ਪੰਜਾਬੀ ‘ਤੇ ਅਰਵਿੰਦਰ ਰੈਨਾ ਦੀ ਆਵਾਜ਼ ‘ਚ ਨਵਾਂ ਗੀਤ ‘ਜਾਨੀਆ’ ਹੋਵੇਗਾ ਰਿਲੀਜ਼

written by Shaminder | July 12, 2021

ਪੀਟੀਸੀ ਰਿਕਾਰਡਜ਼ ਵੱਲੋਂ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ ਗਾਇਕ ਅਰਵਿੰਦਰ ਰੈਨਾ ਦੀ ਆਵਾਜ਼ ‘ਚ ਜਲਦ ਹੀ ਗੀਤ ‘ਜਾਨੀਆ’ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਅਰਵਿੰਦਰ ਰੈਨਾ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । jaaniya ਹੋਰ ਪੜ੍ਹੋ : ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ਦੀ ਪਰਮੀਸ਼ ਵਰਮਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ …!
jaaniya ,, ਡਾਇਰੈਕਸ਼ਨ ਪੌਪੀ ਸਿੰਘ ਦੀ ਹੋਵੇਗੀ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ‘ਤੇ ੧੪ ਜੁਲਾਈ, ਦਿਨ ਬੁੱਧਵਾਰ ਨੂੰ ਸੁਣ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਡਜ਼ ‘ਤੇ ਕਈ ਨਵੇਂ ਗਾਇਕਾਂ ਦੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । jaania,,, ਪੀਟੀਸੀ ਪੰਜਾਬੀ ਨਵੇਂ ਟੈਲੇਂਟ ਦੇ ਲਈ ਅਜਿਹਾ ਮੰਚ ਸਾਬਿਤ ਹੋ ਰਿਹਾ ਹੈ । ਜਿਸ ਦੇ ਜ਼ਰੀਏ ਦੇਸ਼ ਵਿਦੇਸ਼ ‘ਚ ਇਨ੍ਹਾਂ ਗਾਇਕਾਂ ਦੀ ਆਵਾਜ਼ ਪਹੁੰਚਦੀ ਹੈ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਨਵੇਂ ਟੈਲੇਂਟ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ।  

0 Comments
0

You may also like