ਏਅਰਪੋਰਟ ਤੇ ਭੈਣ ਸੁਹਾਨਾ ਦਾ ਸਾਮਾਨ ਚੁੱਕ ਕੇ ਚੱਲਦੇ ਨਜ਼ਰ ਆਏ ਆਰੀਅਨ ਖ਼ਾਨ, ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

written by Pushp Raj | October 11, 2022 06:00pm

Aryan Khan news: ਬਾਲੀਵੁੱਡ ਦੇ 'ਕਿੰਗ ਖ਼ਾਨ' ਯਾਨੀ ਸ਼ਾਹਰੁਖ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦੇ ਬੱਚੇ ਵੀ ਆਰੀਅਨ, ਸੁਹਾਨਾ ਅਤੇ ਅਬਰਾਮ ਖ਼ਾਨ ਵੀ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਅਤੇ ਧੀ ਸੁਹਾਨਾ ਖ਼ਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਜ਼ ਆਰੀਅਨ ਦੀ ਜਮ ਕੇ ਤਾਰੀਫ ਕਰ ਰਹੇ ਹਨ।

Image Source : Instagram

ਹਾਲ ਹੀ ਵਿੱਚ ਪੈਪਰਾਜ਼ੀਸ ਵੱਲੋਂ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਅਤੇ ਧੀ ਸੁਹਾਨਾ ਖ਼ਾਨ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਦਰਅਸਲ ਆਰੀਅਨ ਖ਼ਾਨ ਤੇ ਸੁਹਾਨਾ ਦੋਵੇਂ ਭੈਣ ਭਰਾ ਛੁੱਟੀਆਂ ਮਨਾਉਣ ਲਈ ਗਏ ਹਨ।

ਇਹ ਵੀਡੀਓ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਆਰੀਅਨ, ਸੁਹਾਨਾ ਅਤੇ ਉਨ੍ਹਾਂ ਦੇ ਚਚੇਰੇ ਭਰਾ ਛੁੱਟੀਆਂ  ਮਨਾਉਣ ਲਈ ਬਾਹਰ ਜਾ ਰਹੇ ਹਨ। ਤਿੰਨਾਂ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਆਪਣੀ ਕਾਰ ਤੋਂ ਹੇਠਾਂ ਉਤਰਦੇ ਦੇਖਿਆ ਗਿਆ, ਇਸ ਦੌਰਾਨ ਸਭ ਦੀਆਂ ਨਜ਼ਰਾਂ ਸੁਹਾਨਾ ਅਤੇ ਆਰੀਅਨ 'ਤੇ ਸਨ।

Image Source : Instagram

ਜੇਕਰ ਲੁੱਕ ਦੀ ਗੱਲ ਕਰੀਏ ਤਾਂ ਸੁਹਾਨਾ ਨੇ ਚਿੱਟੇ ਢਿੱਲੇ ਟਰਾਊਜ਼ਰ 'ਤੇ ਕ੍ਰੌਪ ਟਾਪ ਪਾਇਆ, ਇਸ ਲੁੱਕ ਨੂੰ ਖੂਬਸੂਰਤ ਬਣਾਉਣ ਲਈ, ਸੁਹਾਨਾ ਨੇ ਕ੍ਰੌਪ ਜੈਕੇਟ ਪਾਈ। ਚਿੱਟੇ ਬੂਟਾਂ ਦੇ ਨਾਲ ਸੁਹਾਨਾ ਨੇ ਆਪਣਾ ਲੁੱਕ ਪੂਰਾ ਕੀਤਾ ਸੀ। ਜਿੱਥੇ ਇੱਕ ਪਾਸੇ ਸੁਹਾਨਾ ਕੰਪਲੀਟ ਵ੍ਹਾਈਟ ਡਰੈਸ ਅਪ ਵਿੱਚ ਨਜ਼ਰ ਆਈ, ਉਥੇ ਹੀ ਦੂਜੇ ਪਾਸੇ ਆਰੀਅਨ ਖ਼ਾਨ ਨੇ ਗ੍ਰੇ ਕਲਰ ਦੀ ਫੁੱਲ ਸਲੀਵ ਟੀ-ਸ਼ਰਟ ਪਾਈ ਹੋਈ ਸੀ। ਇਸ ਲਈ ਇਸ ਟੀ-ਸ਼ਰਟ ਦੇ ਨਾਲ ਉਸ ਨੇ ਬਲੈਕ ਕਾਰਗੋ ਪੈਂਟ ਅਤੇ ਸਫੇਦ ਬੂਟ ਪਹਿਨੇ ਹੋਏ ਸਨ। ਇਸ ਦੇ ਨਾਲ ਹੀ ਆਰੀਅਨ ਖ਼ਾਨ ਮਾਸਕ ਪਹਿਨੇ ਨਜ਼ਰ ਆਏ।

ਏਅਰਪੋਰਟ 'ਤੇ ਐਂਟਰੀ ਕਰਦੇ ਸਮੇਂ ਸੁਹਾਨਾ ਦੇ ਹੱਥ 'ਚ ਲੇਡੀਜ਼ ਪਰਸ ਸੀ। ਸੁਹਾਨਾ ਏਅਰਪੋਰਟ 'ਤੇ ਮੌਜੂਦ ਪੈਪਰਾਜ਼ੀਸ ਦੇ ਕੈਮਰਿਆਂ ਨੂੰ ਦੇਖ ਕੇ ਮੁਸਕਰਾਉਂਦੀ ਨਜ਼ਰ ਆਈ। ਇਸ ਦੌਰਾਨ ਆਰੀਅਨ ਖ਼ਾਨ ਆਪਣੇ ਮੋਢੇ 'ਤੇ ਗਿਟਾਰ ਅਤੇ ਭੈਣ ਸੁਹਾਨਾ ਦਾ ਸਮਾਨ ਫੜ ਕੇ ਤੁਰਦੇ ਹੋਏ ਨਜ਼ਰ ਆਏ।

Image Source : Instagram

ਹੋਰ ਪੜ੍ਹੋ: ਨਤਾਸ਼ਾ ਨੇ ਪਤੀ ਹਾਰਦਿਕ ਪਾਂਡਿਆ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਵੀਡੀਓ

ਬਾਲੀਵੁੱਡ ਦੇ ਸੁਪਰਕਿਊਟ ਭੈਣ-ਭਰਾ ਦੀਆਂ ਇਨ੍ਹਾਂ ਵਾਇਰਲ ਤਸਵੀਰਾਂ 'ਤੇ ਫੈਨਜ਼ ਭਰਪੂਰ ਪਿਆਰ ਬਰਸਾ ਰਹੇ ਹਨ। ਆਰੀਅਨ ਖ਼ਾਨ ਲਈ ਵੱਡੀ ਗਿਣਤੀ 'ਚ ਕਮੈਂਟ ਆ ਰਹੇ ਹਨ। ਫੈਨਜ਼ ਆਰੀਅਨ ਖ਼ਾਨ ਨੂੰ ਭੈਣ ਦੀ ਕੇਅਰ ਕਰਦੇ ਹੋਏ ਵੇਖ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

You may also like