ਸੁਰਜੀਤ ਪਾਤਰ ਦੀ ਕਲਮ ਨੇ ਦਿੱਤੇ ਨੇ ਕਈ ਨਾਂ ਭੁੱਲਣ ਵਾਲੇ ਗੀਤ ,ਵੇਖੋ ਉਨ੍ਹਾਂ ਦਾ ਇੱਕ ਯਾਦਗਾਰ ਗੀਤ 'ਅਸਾਡੀ ਤੁਹਾਡੀ ਮੁਲਾਕਾਤ ਹੋਈ'

written by Shaminder | April 13, 2019

ਸੁਰਜੀਤ ਪਾਤਰ ਪੰਜਾਬ ਦੇ ਪ੍ਰਸਿੱਧ ਸਾਹਿਤਕਾਰਾਂ ਚੋਂ ਇੱਕ ਹਨ । ਉਨ੍ਹਾਂ ਦੀ ਲੇਖਣੀ ਏਨੀ ਖੁਬਸੂਰਤ ਹੈ ਕਿ ਪਹਿਲਾਂ ਫ਼ਿਲਮਾਂ 'ਚ ਵੀ ਉਨ੍ਹਾਂ ਦੀਆਂ ਲਿਖਤਾਂ ਨੂੰ ਗੀਤਾਂ ਦੀ ਲੜੀ 'ਚ ਪਿਰੋਇਆ ਜਾਂਦਾ ਸੀ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਵੱਲੋਂ ਲਿਖੇ ਗਏ ਇੱਕ ਗੀਤ ਬਾਰੇ ਦੱਸਾਂਗੇ । ਜੋ ਫ਼ਿਲਮ 'ਮੜੀ ਦਾ ਦੀਵਾ' 'ਚ ਇਸਤੇਮਾਲ ਕੀਤਾ ਗਿਆ ਸੀ।

ਹੋਰ ਵੇਖੋ :ਕਿਵੇਂ ਮਰ ਰਹੀ ਹੈ ਪੰਜਾਬੀ ਭਾਸ਼ਾ ਜਾਣੋ ਸੁਰਜੀਤ ਪਾਤਰ ਕੋਲੋਂ ,ਵੇਖੋ ਵੀਡਿਓ

https://www.youtube.com/watch?v=a61RiAP8ZFY

ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ 'ਅਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਹੋਏ ਜੰਗਲ 'ਤੇ ਬਰਸਾਤ ਹੋਈ'  ਇਹ ਗੀਤ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸੁਰਜੀਤ ਪਾਤਰ ਵੱਲੋਂ ਲਿਖਿਆ ਗਿਆ ਹੈ । ਇਸ ਗੀਤ ਨੂੰ ਆਪਣੇ ਜ਼ਮਾਨੇ 'ਚ ਮਸ਼ਹੂਰ ਰਹੇ ਅਦਾਕਾਰ ਰਾਜ ਬੱਬਰ ਅਤੇ ਅਦਾਕਾਰਾ ਦੀਪਤੀ ਨਵਲ 'ਤੇ ਫ਼ਿਲਮਾਇਆ ਗਿਆ ਸੀ।  ਇਸ ਫ਼ਿਲਮ ਨੂੰ ਰਾਸ਼ਟਰੀ ਸਨਮਾਨ ਵੀ ਮਿਲਿਆ ਸੀ ਅਤੇ ਇਸ ਨੂੰ ਸੁਰਿੰਦਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਸੀ ।ਇਹ ਫ਼ਿਲਮ ਗੁਰਦਿਆਲ ਸਿੰਘ ਵੱਲੋਂ ਲਿਖੇ ਗਏ ਨਾਵਲ 'ਤੇ ਅਧਾਰਿਤ ਸੀ ।

0 Comments
0

You may also like