ਅਸਲਮ ਖ਼ਾਨ ਨੇ ਰਾਮਾਇਣ ’ਚ ਨਿਭਾਏ ਸਨ ਸਭ ਤੋਂ ਵੱਧ ਕਿਰਦਾਰ, ਕੰਮ ਨਾ ਮਿਲਣ ਕਰਕੇ ਆਪਣੇ ਪਿੰਡ ’ਚ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਦਿਨ, ਬਿਆਨ ਕੀਤਾ ਦਿਲ ਦਾ ਦਰਦ

Written by  Rupinder Kaler   |  April 13th 2020 03:08 PM  |  Updated: April 13th 2020 03:08 PM

ਅਸਲਮ ਖ਼ਾਨ ਨੇ ਰਾਮਾਇਣ ’ਚ ਨਿਭਾਏ ਸਨ ਸਭ ਤੋਂ ਵੱਧ ਕਿਰਦਾਰ, ਕੰਮ ਨਾ ਮਿਲਣ ਕਰਕੇ ਆਪਣੇ ਪਿੰਡ ’ਚ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਦਿਨ, ਬਿਆਨ ਕੀਤਾ ਦਿਲ ਦਾ ਦਰਦ

ਰਾਮਾਨੰਦ ਸਾਗਰ ਵੱਲੋਂ ਬਣਾਈ ਗਈ ਰਾਮਾਇਣ ਇੱਕ ਵਾਰ ਫਿਰ ਸਭ ਪਾਸੇ ਛਾ ਗਈ ਹੈ, ਇਸ ਦੇ ਨਾਲ ਹੀ ਲੋਕ ਉਹਨਾਂ ਅਦਾਕਾਰਾਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਨੇ ਰਾਮਾਇਣ ਵਿੱਚ ਵੱਖ ਵੱਖ ਕਿਰਦਾਰ ਨਿਭਾਏ ਸਨ । ਏਨੀਂ ਦਿਨੀਂ ਜਿਸ ਅਦਾਕਾਰ ’ਤੇ ਸਭ ਤੋਂ ਜ਼ਿਆਦਾ ਮੀਮਸ ਬਣੇ ਹਨ, ਉਹਨਾਂ ਵਿੱਚੋਂ ਇੱਕ ਹਨ ਅਦਾਕਾਰ ਅਸਲਮ ਖ਼ਾਨ । ਹੈਰਾਨੀ ਦੀ ਗੱਲ ਇਹ ਹੈ ਕਿ ਜੋ ਅਸਲਮ ਖ਼ਾਨ ਕੰਮ ਨਾ ਮਿਲਣ ਕਰਕੇ ਇੰਡਸਟਰੀ ਛੱਡ ਕੇ ਆਪਣੇ ਪਿੰਡ ਵਾਪਿਸ ਚਲੇ ਗਏ ਸਨ, ਉਸ ਨੂੰ ਹੀ ਲੋਕ ਸਭ ਤੋਂ ਵੱਧ ਲੱਭ ਰਹੇ ਹਨ ।

ਅਸਲਮ ਖ਼ਾਨ ਨੇ ਰਾਮਾਇਣ ਵਿੱਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ । ਕਦੇ ਉਹ ਰਾਮਾਇਣ ਵਿੱਚ ਮੰਤਰੀ ਦੇ ਰੂਪ ਵਿੱਚ ਨਜ਼ਰ ਆਏ ਤੇ ਕਦੇ ਉਹ ਸਮੁੰਦਰ ਦੇਵ ਦੇ ਰੂਪ ਵਿੱਚ ਨਜ਼ਰ ਆਏ । ਦੱਸਿਆ ਜਾਂਦਾ ਹੈ ਕਿ ਅਸਲਮ ਨੇ ਹੀ ਰਾਮਾਇਣ ਵਿੱਚ ਸਭ ਤੋਂ ਵੱਧ ਕਿਰਦਾਰ ਨਿਭਾਏ ਸਨ । ਉਤਰ ਪ੍ਰਦੇਸ਼ ਦੇ ਝਾਂਸੀ ਦੇ ਰਹਿਣ ਵਾਲੇ ਅਸਲਮ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਹੈ ।

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕ ਅੱਜ ਵੀ ਉਹਨਾਂ ਨੂੰ ਏਨਾਂ ਯਾਦ ਕਰਦੇ ਹਨ । ਉਹਨਾਂ ਨੇ ਕਿਹਾ ਕਿ ਰਾਮਾਇਣ ਵਿੱਚ ਆਉਣ ਤੋਂ ਪਹਿਲਾਂ ਉਹ ਅਕਾਊਂਟ ਦਾ ਕੰਮ ਕਰਦੇ ਸਨ ਤੇ ਅਦਾਕਾਰੀ ਦਾ ਸ਼ੌਂਕ ਉਹਨਾਂ ਨੂੰ ਇਸ ਪਾਸੇ ਲੈ ਆਇਆ । ਪਰ ਰਾਮਾਇਣ ਵਿੱਚ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਕੰਮ ਨਹੀਂ ਸੀ ਮਿਲਿਆ ਇਸੇ ਲਈ ਮੈਂ ਆਪਣੇ ਪਿੰਡ ਵਾਪਿਸ ਚਲਾ ਗਿਆ । ਪਰ ਅੱਜ ਉਸ ਨੂੰ ਲੱਗ ਰਿਹਾ ਹੈ ਕਿ ਲੋਕ ਉਸ ਦੇ ਕੰਮ ਨੂੰ ਪਸੰਦ ਕਰ ਰਹੇ ਹਨ । ਪਰ ਇਹ ਹਰ ਵਾਰ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਚਾਹੋ, ਉਸੇ ਤਰ੍ਹਾਂ ਹੋਵੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network