ਅਫ਼ਸਾਨਾ ਖ਼ਾਨ ਨਾਲ ਗੈਰੀ ਸੰਧੂ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ,ਵੇਖੋ ਸ਼ੂਟਿੰਗ ਦਾ ਵੀਡੀਓ  

Written by  Shaminder   |  April 01st 2019 06:26 PM  |  Updated: April 01st 2019 06:27 PM

ਅਫ਼ਸਾਨਾ ਖ਼ਾਨ ਨਾਲ ਗੈਰੀ ਸੰਧੂ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ,ਵੇਖੋ ਸ਼ੂਟਿੰਗ ਦਾ ਵੀਡੀਓ  

ਅਫ਼ਸਾਨਾ ਖ਼ਾਨ ਅਤੇ ਜੀ ਖ਼ਾਨ ਜਲਦ ਹੀ ਇੱਕ ਗੀਤ ਲੈ ਕੇ ਆ ਰਹੇ ਨੇ । ਮੁੰਡੇ ਚੰਡੀਗੜ੍ਹ ਸ਼ਹਿਰ ਦੇ ,ਇਸ ਗੀਤ ਦੀ ਸ਼ੂਟਿੰਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਗੀਤ 'ਚ ਅਫ਼ਸਾਨਾ ਖ਼ਾਨ ਅਤੇ ਜੀ ਖ਼ਾਨ ਦੇ ਇਸ ਗੀਤ ਦਾ ਸ਼ੂਟ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਲਿਖੇ ਨੇ ਅਤੇ ਗੈਰੀ ਸੰਧੂ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਲਗਾਤਾਰ ਇਸ ਗੀਤ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ।

ਹੋਰ ਵੇਖੋ :ਗੈਰੀ ਸੰਧੂ ਨੇ ਬਾਬਾ ਬਣਕੇ ਖੜਕਾਏ ਆਪਣੇ ਦੋਸਤ, ਦੇਖੋ ਵੀਡਿਓ

https://www.youtube.com/watch?v=fvsVRGK8Zb0

ਇਸ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ ਪੂਰਾ ਗੀਤ ਅਜੇ ਆਉਣਾ ਬਾਕੀ ਹੈ । ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਨੇ "ਤਰਜ਼ਾਂ ਫ਼ਿਰੋਜ਼ ਦੀਆਂ ਜੀ ਖ਼ਾਨ ਗਾਉਂਦਾ ਏ, ਲਿਖਣਾ ਨੀਂ ਆਉਂਦਾ ਗੈਰੀ ਤੋਂ ਲਿਖਾਉਂਦਾ ਏ ਓ ਸੰਧੂ ਬੋਲ ਬੜੇ ਲਿਖਦਾ ਪਿਆਰੇ,ਨੀ ਤੂੰ ਸੂਲੀ ਉੱਤੇ ਟੰਗ ਦਿੱਤੇ ਸਾਰੇ ਮੁੰਡੇ ਚੰਡੀਗੜ੍ਹ ਸ਼ਹਿਰ ਦੇ" ।

ਹੋਰ ਵੇਖੋ :ਗੈਰੀ ਸੰਧੂ ਨੂੰ ਵੀ ਬੱਬੂ ਮਾਨ ਦਾ ਗਾਣਾ “ਪਿੰਡ ਪਹਿਰਾ ਲਗਦਾ” ਹੈ ਪਸੰਦ, ਗੈਰੀ ਨੇ ਗਾਇਆ ਆਪਣੇ ਅੰਦਾਜ਼ ‘ਚ, ਦੇਖੋ ਵੀਡਿਓ

https://www.youtube.com/watch?v=LO9bA_OIaXs

ਇਸ ਗੀਤ 'ਚ ਪਹਿਲੀ ਵਾਰ ਅਫ਼ਸਾਨਾ ਖ਼ਾਨ ਅਤੇ ਜੀ ਖ਼ਾਨ ਨਾਲ ਕਲੋਬਰੇਸ਼ਨ ਕਰ ਰਹੇ ਨੇ । ਹੁਣ ਵੇਖਣਾ ਹੋਵੇਗਾ ਕਿ ਗੈਰੀ ਸੰਧੂ ਦਾ ਲਿਖਿਆ ਇਹ ਗੀਤ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

afsana khan afsana khan

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network