Advertisment

ਆਸ਼ਾ ਭੋਸਲੇ ਨੇ ਜਦੋਂ ਪਹਿਲੀ ਵਾਰ ਸ਼੍ਰੀ ਦਰਬਾਰ ਸ਼ਾਹਿਬ ਦੇ ਕੀਤੇ ਦਰਸ਼ਨ ਤਾਂ ਹੋ ਗਏ ਭਾਵੁਕ, ਵੀਡਿਓ ਵਾਇਰਲ

author-image
By Rupinder Kaler
New Update
ਆਸ਼ਾ ਭੋਸਲੇ ਨੇ ਜਦੋਂ ਪਹਿਲੀ ਵਾਰ ਸ਼੍ਰੀ ਦਰਬਾਰ ਸ਼ਾਹਿਬ ਦੇ ਕੀਤੇ ਦਰਸ਼ਨ ਤਾਂ ਹੋ ਗਏ ਭਾਵੁਕ, ਵੀਡਿਓ ਵਾਇਰਲ
Advertisment
ਕਹਿੰਦੇ ਹਨ ਕਿ ਹਰ ਇੱਕ ਨੂੰ ਮਾਲਕ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਰਜ਼ਾ ਤੋਂ ਬਿਨ੍ਹਾਂ ਪੱਤਾ ਵੀ ਨਹੀਂ ਹਿਲਦਾ, ਇਸੇ ਫਲਸਫੇ ਨੂੰ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਵੀ ਜਾਣਦੇ ਹਨ । ਇਸੇ ਲਈ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਮੱਥੇ ਟੇਕਣ ਆਏ ਤਾਂ ਬਹੁਤ ਭਾਵੁਕ ਹੋ ਗਏ । ਉਹਨਾਂ ਦੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । Asha Bhosle Asha Bhosle ਭਾਵੇਂ ਇਹ ਵੀਡਿਓ ਕੁਝ ਪੁਰਾਣਾ ਹੈ ਪਰ ਲੋਕ ਇਸ ਵੀਡਿਓ ਨੂੰ ਕਾਫੀ ਵਾਇਰਲ ਕਰ ਰਹੇ ਹਨ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਦੀ ਉਮਰ ਲਗਭਗ 80 ਸਾਲ ਦੇ ਕਰੀਬ ਹੋ ਗਈ ਹੈ ਪਰ ਉਹ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ । ਆਸ਼ਾ ਭੋਸਲੇ ਕਹਿੰਦੇ ਹਨ ਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕਣ ਦਾ ਬਹੁਤ ਵਾਰ ਪ੍ਰੋਗਰਾਮ ਬਣਾਇਆ ਸੀ । Asha Bhosle Asha Bhosle ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦਾ ਬਣਿਆ ਬਣਾਇਆ ਪ੍ਰੋਗਰਾਮ ਕੈਂਸਲ ਹੋ ਜਾਂਦਾ ਸੀ । ਸ਼ਾਇਦ ਇਸ ਲਈ ਕਿ ਉਸ ਰੱਬ ਦੀ ਹਾਲੇ ਰਜ਼ਾ ਨਹੀਂ ਸੀ । ਆਸ਼ਾ ਭੋਸਲੇ ਮੁਤਾਬਿਕ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਉਹ ਜ਼ਮੀਨ 'ਤੇ ਬੈਠ ਨਹੀਂ ਸਕਦੇ ਪਰ ਜਦੋਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਜ਼ਮੀਨ 'ਤੇ ਬੈਠਕੇ ਕੀਰਤਨ ਸਰਵਣ ਕੀਤਾ ਤਾਂ ਉਹਨਾਂ ਦਾ ਇਹ ਸਾਰਾ ਦਰਦ ਦੂਰ ਹੋ ਗਿਆ । ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹ ਹਰ ਸਾਲ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਣ ਕਿਉਂਕਿ ਅਜਿਹੀ ਪਵਿੱਤਰ ਜਗ੍ਹਾਂ ਹੋਰ ਕਿਤੇ ਨਹੀਂ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment