Advertisment

ਆਸ਼ਾ ਭੋਂਸਲੇ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਨਾਂਅ ਹੈ ਦਰਜ

author-image
By Rupinder Kaler
New Update
ਆਸ਼ਾ ਭੋਂਸਲੇ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਨਾਂਅ ਹੈ ਦਰਜ
Advertisment
ਗਾਇਕਾ ਆਸ਼ਾ ਭੋਂਸਲੇ ਦਾ ਅੱਜ ਜਨਮ ਦਿਨ ਹੈ । ਉਹਨਾਂ ਨੂੰ ਫ਼ਿਲਮ ਇੰਡਸਟਰੀ ਵਿੱਚ ‘ਆਸ਼ਾ ਤਾਈ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਆਸ਼ਾ ਭੋਂਸਲੇ ਨੇ ਆਪਣੇ ਲੰਮੇ ਕਰੀਅਰ ਦੌਰਾਨ ਕਈ ਹੀਰੋਇਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਪਰ ਇਹਨਾਂ ਹੀਰੋਇਨਾਂ ਵਿੱਚੋਂ ਆਸ਼ਾ ਭੋਂਸਲੇ ਨੂੰ ਹੇਲਨ ਸਭ ਤੋਂ ਵੱਧ ਪਸੰਦ ਹੈ । ਆਸ਼ਾ ਭੋਂਸਲੇ ਨੇ ਇੱਕ ਵਾਰ ਕਿਹਾ ਸੀ ‘ਉਹ ਏਨੀਂ ਖੂਬਸੂਰਤ ਹੈ ਕਿ ਜਿਸ ਸਮੇਂ ਉਹ ਕਮਰੇ ਵਿੱਚ ਆਉਂਦੀ ਸੀ ਤਾਂ ਮੈਂ ਆਪਣਾ ਗਾਣਾ ਰੋਕ ਕੇ ਹੇਲਨ ਨੂੰ ਦੇਖਣ ਲੱਗ ਜਾਂਦੀ ਸੀ, ਇਥੋਂ ਤੱਕ ਕਿ ਮੈਂ ਉਸ ਨੂੰ ਕਿਹਾ ਸੀ ਕਿ ਜਦੋਂ ਮੈਂ ਰਿਕਾਰਡਿੰਗ ਕਰਦੀ ਹੋਵਾਂ, ਉਹ ਅੰਦਰ ਨਾ ਆਵੇ ! https://www.instagram.com/p/CE1Ztmhnheg/ ਆਸ਼ਾ ਭਂੋਸਲੇ ਨੇ ਇੱਕ ਵਾਰ ਕਿਹਾ ਸੀ ਕਿ ਜੇਕਰ ਉਹ ਮੁੰਡਾ ਹੁੰਦੀ ਤਾਂ ਉਹ ਹੇਲਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ । ਆਸ਼ਾ ਨੇ ਉਹਨਾਂ ਲਈ ਕਈ ਕੈਬਰੇ ਸਾਂਗ ਤੇ ਆਈਟਮ ਨੰਬਰ ਗਾਣੇ ਗਾਏ । ਉਹਨਾਂ ਨੇ ਬਾਲੀਵੁੱਡ ਦੀਆ ਵੱਡੀਆਂ ਫ਼ਿਲਮਾਂ ਦੀ ਬਜਾਏ ਬੀ ਗਰੇਡ ਦੀਆਂ ਫ਼ਿਲਮਾਂ ਲਈ ਗਾਣੇ ਗਾਏ । ਆਸ਼ਾ ਉਹ ਗਾਣੇ ਗਾਉਂਦੀ ਸੀ ਜਿਨ੍ਹਾਂ ਨੂੰ ਉਹਨਾਂ ਦੀ ਭੈਣ ਲਤਾ ਮੰਗੇਸ਼ਕਰ ਰਿਜੈਕਟ ਕਰ ਦਿੰਦੀ ਸੀ ।
Advertisment
https://www.instagram.com/p/CDGNn7XHFaP/ ਸਾਲ 1956 ਵਿੱਚ ਆਈ ਫ਼ਿਲਮ ਸੀਆਈਡੀ ਵਿੱਚ ਉਹਨਾਂ ਨੂੰ ਬਰੇਕ ਮਿਲਿਆ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਮੁਹੰਮਦ ਰਫੀ ਨਾਲ ਕਈ ਗਾਣੇ ਗਾਏ ਜਿਨ੍ਹਾਂ ਨਾਲ ਉਹਨਾਂ ਨੂੰ ਪਹਿਚਾਣ ਮਿਲੀ । ਆਸ਼ਾ ਭੋਂਸਲੇ ਦੇ ਨਾਂਅ ਸਭ ਤੋਂ ਜ਼ਿਆਦਾ ਗਾਣੇ ਰਿਕਾਰਡ ਕਰਵਾਉਣ ਦਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਹੈ । ਸਾਲ 2011 ਵਿੱਚ ਆਸ਼ਾ ਨੇ ਦੱਸਿਆ ਸੀ ਕਿ ਉਹਨਾਂ ਨੇ 12000 ਗਾਣੇ ਗਾਉਣ ਦਾ ਰਿਕਾਰਡ ਬਣਾਇਆ ਹੈ । https://www.instagram.com/p/CB5uC-FnCnP/ https://www.instagram.com/p/B3KEV5ni-Gv/
Advertisment

Stay updated with the latest news headlines.

Follow us:
Advertisment
Advertisment
Latest Stories
Advertisment