ਜਦੋਂ ਗਾਇਕਾ ਆਸ਼ਾ ਭੋਂਸਲੇ ਗਾਣਾ ਗਾਉਂਦੇ ਸਨ, ਉਦੋਂ ਹੇਲਨ ਨੂੰ ਇਸ ਵਜ੍ਹਾ ਕਰਕੇ ਕਮਰੇ ’ਚੋਂ ਕੱਢ ਦਿੱਤਾ ਜਾਂਦਾ ਸੀ ਬਾਹਰ

Written by  Rupinder Kaler   |  May 18th 2020 01:31 PM  |  Updated: May 18th 2020 01:31 PM

ਜਦੋਂ ਗਾਇਕਾ ਆਸ਼ਾ ਭੋਂਸਲੇ ਗਾਣਾ ਗਾਉਂਦੇ ਸਨ, ਉਦੋਂ ਹੇਲਨ ਨੂੰ ਇਸ ਵਜ੍ਹਾ ਕਰਕੇ ਕਮਰੇ ’ਚੋਂ ਕੱਢ ਦਿੱਤਾ ਜਾਂਦਾ ਸੀ ਬਾਹਰ

ਗਾਇਕਾ ਆਸ਼ਾ ਭੋਂਸਲੇ ਨੇ ਆਪਣੇ ਲੰਮੇ ਕਰੀਅਰ ਦੌਰਾਨ ਕਈ ਹੀਰੋਇਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਪਰ ਇਹਨਾਂ ਹੀਰੋਇਨਾਂ ਵਿੱਚੋਂ ਆਸ਼ਾ ਭੋਂਸਲੇ ਨੂੰ ਹੇਲਨ ਸਭ ਤੋਂ ਵੱਧ ਪਸੰਦ ਹੈ ।ਆਸ਼ਾ ਭੋਂਸਲੇ ਨੇ ਇੱਕ ਵਾਰ ਕਿਹਾ ਸੀ ‘ਉਹ ਏਨੀਂ ਖੂਬਸੂਰਤ ਹੈ ਕਿ ਜਿਸ ਸਮੇਂ ਉਹ ਕਮਰੇ ਵਿੱਚ ਆਉਂਦੀ ਸੀ ਤਾਂ ਮੈਂ ਆਪਣਾ ਗਾਣਾ ਰੋਕ ਕੇ ਹੇਲਨ ਨੂੰ ਦੇਖਣ ਲੱਗ ਜਾਂਦੀ ਸੀ, ਇਥੋਂ ਤੱਕ ਕਿ ਮੈਂ ਉਸ ਨੂੰ ਕਿਹਾ ਸੀ ਕਿ ਜਦੋਂ ਮੈਂ ਰਿਕਾਰਡਿੰਗ ਕਰਦੀ ਹੋਵਾਂ, ਉਹ ਅੰਦਰ ਨਾ ਆਵੇ !

https://www.instagram.com/p/CACa9bwHR5G/

ਆਸ਼ਾ ਭਂੋਸਲੇ ਨੇ ਇੱਕ ਵਾਰ ਕਿਹਾ ਸੀ ਕਿ ਜੇਕਰ ਉਹ ਮੁੰਡਾ ਹੁੰਦੀ ਤਾਂ ਉਹ ਹੇਲਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਆਸ਼ਾ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਡਿਜੀਟਲ ਖੇਤਰ ਵਿੱਚ ਕਦਮ ਰੱਖਿਆ ਹੈ ।

1946 ਵਿੱਚ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਨੇ ਲੰਮੇ ਸਮੇਂ ਤੱਕ ਆਪਣਾ ਕੰਮ ਜਾਰੀ ਰੱਖਿਆ। ਹੁਣ ਉਹ 86 ਸਾਲਾਂ ਦੇ ਹਨ ਤੇ ਯੂਟਿਊਬ ਚੈਨਲ ਦੇ ਰਾਹੀਂ ਆਪਣੇ ਤਜ਼ਰਬੇ ਨੂੰ ਲੋਕਾਂ ਦੇ ਸਾਹਮਣੇ ਰੱਖਣਗੇ ।

https://www.instagram.com/p/B19hdvmngo3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network