ਇਸ ਅਦਾਕਾਰ ਦੇ ਅੰਕਲ ਦੇ ਪਿਆਰ ਵਿੱਚ ਪਾਗਲ ਸੀ ਆਸ਼ਾ ਪਾਰੇਖ, ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਪੂਰੀ ਜ਼ਿੰਦਗੀ ਵਿਆਹ

Written by  Rupinder Kaler   |  December 04th 2019 05:46 PM  |  Updated: December 04th 2019 05:46 PM

ਇਸ ਅਦਾਕਾਰ ਦੇ ਅੰਕਲ ਦੇ ਪਿਆਰ ਵਿੱਚ ਪਾਗਲ ਸੀ ਆਸ਼ਾ ਪਾਰੇਖ, ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਪੂਰੀ ਜ਼ਿੰਦਗੀ ਵਿਆਹ

70 ਦੇ ਦਹਾਕੇ ਵਿੱਚ ਆਸ਼ਾ ਪਾਰੇਖ ਬਹੁਤ ਹੀ ਮਸ਼ਹੂਰ ਅਦਾਕਾਰਾ ਸੀ । ਹਰ ਕੋਈ ਉਹਨਾਂ ਦੇ ਨਾਲ ਹੀ ਫ਼ਿਲਮਾਂ ਬਨਾਉਣਾ ਚਾਹੁੰਦਾ ਸੀ । ਉਹਨਾਂ ਦੀ ਖੂਬਸੁਰਤੀ ਤੇ ਅਦਾਕਾਰੀ ਦਾ ਹਰ ਕੋਈ ਦੀਵਾਨਾ ਸੀ, ਲੋਕ ਉਹਨਾਂ ਤੇ ਆਪਣੀ ਜਾਨ ਛਿੜਕਦੇ ਸਨ । ਆਸ਼ਾ ਪਾਰੇਖ ਕੋਲ ਦੌਲਤ ਸ਼ੌਹਰਤ ਸਮੇਤ ਸਭ ਕੁਝ ਸੀ ਪਰ ਕਮੀ ਸੀ ਤਾਂ ਉਹ ਪਿਆਰ ਦੀ ਸੀ ।

https://www.instagram.com/p/B5f6W76h_Ph/

ਹਾਲਾਂ ਕਿ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਦੇ ਨਾਲ ਪਿਆਰ ਨਹੀਂ ਹੋਇਆ । ਆਸ਼ਾ ਪਾਰੇਖ ਨੂੰ ਆਮਿਰ ਖ਼ਾਨ ਦੇ ਅੰਕਲ ਤੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਨਾਸਿਰ ਹੁਸੈਨ ਨਾਲ ਪਿਆਰ ਹੋ ਗਿਆ ਸੀ । ਇਸ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਕੇ ਗੱਲ ਕੀਤੀ ਸੀ । ਆਸ਼ਾ ਨੇ ਕਿਹਾ ਕਿ ਉਹ ਨਾਸਿਰ ਦੇ ਪਿਆਰ ਦੀ ਗ੍ਰਿਫਤ ਵਿੱਚ ਆ ਗਈ ਸੀ ।

https://www.instagram.com/p/B4l4ifPBTT3/

ਪਰ ਉਹ ਉਹਨਾਂ ਦਾ ਪਰਿਵਾਰ ਨਹੀਂ ਸੀ ਤੋੜਨਾ ਚਾਹੁੰਦੀ । ਆਸ਼ਾ ਨੇ ਇੰਟਰਵਿਊ ਵਿੱਚ ਕਿਹਾ ਸੀ ‘ਮੈਂ ਉਹਨਾਂ ਦੇ ਪਰਿਵਾਰ ਨੂੰ ਤੋੜਨ ਤੇ ਉਹਨਾਂ ਦੇ ਬੱਚਿਆਂ ਨੂੰ ਦੁੱਖ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸੀ ਸਕਦੀ ਸੀ । ਇਸ ਲਈ ਮੈਂ ਸੋਚਿਆ ਕਿ ਮੈਂ ਆਪਣੇ ਦਮ ਤੇ ਜ਼ਿੰਦਗੀ ਬਤੀਤ ਕਰਾਂ। ਮੇਰੀ ਮਾਂ ਨੇ ਮੇਰੇ ਵਾਸਤੇ ਕਈ ਮੁੰਡੇ ਦੇਖੇ ਪਰ ਉਹ ਮੇਰੇ ਟਾਈਪ ਦੇ ਨਹੀਂ ਸਨ’ ।

https://www.instagram.com/p/B4XVq_Dh1A1/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network