Advertisment

90 ਦੇ ਦਹਾਕੇ ਵਾਲੀ ‘ਆਸ਼ਕੀ’ ਫ਼ਿਲਮ ਦੀ ਹੀਰੋਇਨ ਦੀ ਹੋ ਰਹੀ ਹੈ ਜ਼ਬਰਦਸਤ ਵਾਪਸੀ, ਕਈ ਸਾਲਾਂ ਤੋਂ ਸੀ ਗਾਇਬ …!

author-image
By Rupinder Kaler
New Update
90 ਦੇ ਦਹਾਕੇ ਵਾਲੀ ‘ਆਸ਼ਕੀ’ ਫ਼ਿਲਮ ਦੀ ਹੀਰੋਇਨ ਦੀ ਹੋ ਰਹੀ ਹੈ ਜ਼ਬਰਦਸਤ ਵਾਪਸੀ, ਕਈ ਸਾਲਾਂ ਤੋਂ ਸੀ ਗਾਇਬ …!
Advertisment
ਕੀ ਤੁਹਾਨੂੰ ਆਸ਼ਕੀ ਫ਼ਿਲਮ ਦੀ ਅਨੂੰ ਅਗਰਵਾਲ ਯਾਦ ਹੈ । ਜਿਸ ਦੀ ਪਹਿਲੀ ਫ਼ਿਲਮ ਨੇ ਹੀ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਦਿੱਲੀ ਦੀ ਗੋਲਡ ਮੈਡਲਿਸਟ ਅਨੂੰ ਅਗਰਵਾਲ ਮਾਡਲਿੰਗ ਕਰਦੀ ਸੀ । 1988 ਵਿੱਚ ਉਸ ਨੇ ਇੱਕ ਸੀਰੀਅਲ ਵਿੱਚ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਲਾਟਰੀ ਲੱਗ ਗਈ ਸੀ ਕਿਉਂਕਿ ਮਹੇਸ਼ ਭੱਟ ਨੇ ਉਸ ਨੂੰ ‘ਆਸ਼ਕੀ’ ਫ਼ਿਲਮ ’ਚ ਬਤੌਰ ਹੀਰੋਇਨ ਲਾਂਚ ਕੀਤਾ ਸੀ ।ਇਸ ਫ਼ਿਲਮ ਵਿੱਚ ਉਸ ਦੇ ਨਾਲ ਰਾਹੁਲ ਰਾਏ ਸਨ । publive-image ਫ਼ਿਲਮ ਦੇ ਗਾਣੇ ਖੂਬ ਚੱਲੇ ਸਨ ਇਸ ਦੇ ਨਾਲ ਹੀ ਅਨੂੰ ਦੀ ਕਿਸਮਤ ਵੀ ਚੱਲ ਨਿਕਲੀ । ਕੁਝ ਫਿਲਮਾਂ ਕਰਨ ਤੋਂ ਬਾਅਦ ਅਨੂੰ ਅਚਾਨਕ ਗਾਇਬ ਹੋ ਗਈ । ਅਨੂੰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ । ਇਸ ਹਾਦਸੇ ਤੋਂ ਬਾਅਦ ਉਸ ਦੀ ਯਾਦਦਾਸ਼ਤ ਚਲੀ ਗਈ ਸੀ । ਪਰ ਯੋਗ ਦੇ ਸਹਾਰੇ ਉਹ ਠੀਕ ਹੋ ਗਈ । ਅੱਜ ਕੱਲ੍ਹ ਉਹ ਯੋਗ ਸਿਖਾਉਂਦੀ ਹੈ । https://www.instagram.com/p/CCacW59pPbV/   ਹੁਣ ਖ਼ਬਰਾਂ ਹਨ ਕਿ ਅਨੂੰ ਬਹੁਤ ਛੇਤੀ ਵਾਪਸੀ ਕਰਨ ਜਾ ਰਹੀ ਹੈ, ਕਿਉਂਕਿ ਉਸ ਦੀ ਜ਼ਿੰਦਗੀ ਤੇ ਵੈੱਬ ਸੀਰੀਜ਼ ਬਣਨ ਜਾ ਰਹੀ ਹੈ । ਜਿਸ ਵਿੱਚ ਉਹ ਵੀ ਕੰਮ ਕਰੇਗੀ, ਯੰਗ ਕੁੜੀ ਦਾ ਰੋਲ ਨਵੀਂ ਕੁੜੀ ਨਿਭਾ ਰਹੀ ਹੈ । ਅਨੂੰ ਦਾ ਕਹਿਣਾ ਹੈ ਕਿ ਬਾਲੀਵੁੱਡ ਨੇ ਕਦੇ ਵੀ ਉਸ ਦੇ ਕੰਮ ਦੀ ਤਾਰੀਫ ਨਹੀਂ ਕੀਤੀ, ਉਹਨਾਂ ਨੇ ਉਸ ਨੂੰ ਇਹ ਅਹਿਸਾਸ ਦਵਾ ਦਿੱਤਾ ਹੈ ਕਿ ਉਹ ਬਾਹਰ ਦੀ ਹੈ । https://www.instagram.com/p/CCxmWjnJVp6/
Advertisment

Stay updated with the latest news headlines.

Follow us:
Advertisment
Advertisment
Latest Stories
Advertisment