ਲੋਕ ਨਾਚ ਭੰਗੜੇ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਦੀ ਫਿਲਮ "ਅਸ਼ਕੇ" ਦੇਖੋ ਸਿਰਫ ਪੀਟੀਸੀ ਪੰਜਾਬੀ 'ਤੇ 

Written by  Rupinder Kaler   |  December 21st 2018 03:36 PM  |  Updated: December 22nd 2018 06:02 PM

ਲੋਕ ਨਾਚ ਭੰਗੜੇ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਦੀ ਫਿਲਮ "ਅਸ਼ਕੇ" ਦੇਖੋ ਸਿਰਫ ਪੀਟੀਸੀ ਪੰਜਾਬੀ 'ਤੇ 

ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ  ਦੀ ਫਿਲਮ 'ਅਸ਼ਕੇ' ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਹੋਣ ਜਾ ਰਿਹਾ ਹੈ ।ਇਹ ਫਿਲਮ ਪੀਟੀਸੀ ਪੰਜਾਬੀ ਚੈਨਲ ਤੇ 23  ਦਸੰਬਰ ਨੂੰ ਦੁਪਹਿਰ 12.30  ਅਤੇ ਰਾਤ 8.00 ਦਿਖਾਈ ਜਾਵੇਗੀ । ਇਸ ਫਿਲਮ ਦੀ ਕਹਾਣੀ ਹੋਰਨਾਂ ਪੰਜਾਬੀ ਫਿਲਮਾਂ ਤੋਂ ਹੱਟ ਕੇ ਹੈ ਇਸੇ ਲਈ ਇਹ ਫਿਲਮ ਥਿਏਟਰਾਂ 'ਚ ਹਾਊਸਫੁਲ ਚੱਲਦੀ ਰਹੀ ਹੈ ।

https://www.facebook.com/ptcpunjabi/videos/2224936381168091/

'ਰਿਦਮ ਬੁਆਏਜ਼' ਕਾਰਜ ਗਿੱਲ ਤੇ ਤਲਵਿੰਦਰ ਹੇਅਰ ਵਲੋਂ ਪ੍ਰੋਡਿਊਸ ਇਸ ਫਿਲਮ ਨੇ ਪਾਲੀਵੁੱਡ 'ਚ ਇਕ ਨਵਾਂ ਇਤਿਹਾਸ ਰਚਿਆ ਸੀ ਕਿਉਂਕਿ ਜਿਸ ਸਮੇਂ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਉਸ ਸਮੇਂ ਇਸ ਦਾ ਬਹੁਤ ਘੱਟ ਪ੍ਰਮੋਸ਼ਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਫਿਲਮ ਸੁਪਰ ਹਿੱਟ ਰਹੀ ਸੀ ।'ਅਸ਼ਕੇ' ਫਿਲਮ 'ਚ ਅਮਰਿੰਦਰ ਗਿੱਲ, ਸੰਜੀਦਾ ਅਲੀ ਸ਼ੇਖ, ਰੂਪੀ ਗਿੱਲ, ਸਰਬਜੀਤ ਚੀਮਾ, ਗੁਰਸ਼ਬਦ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਸਹਿਜ ਸਾਹਿਬ, ਹਰਜੋਤ, ਹਰਦੀਪ ਗਿੱਲ,ਗੁਰਸ਼ਬਦ, ਐਵੀ ਰੰਧਾਵਾ, ਵੰਦਨਾ ਚੋਪੜਾ  ਤੇ ਜਤਿੰਦਰ ਕੌਰ ਸਮੇਤ ਹੋਰ ਕਈ ਕਲਾਕਾਰਾਂ ਨੇ ਬਾਕਮਾਲ ਅਦਾਕਾਰੀ ਕੀਤੀ ਸੀ ।

https://www.youtube.com/watch?v=JWF-DOvRGxw

ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੰਜਾਬ ਦੇ ਲੋਕ ਨਾਚ ਦੇ ਵੱਖ ਵੱਖ ਰੂਪਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ । ਇਸ ਫਿਲਮ ਵਿੱਚ ਪਿਆਰ ਵੀ ਹੈ, ਵਿਛੋੜਾ ਵੀ ਹੈ, ਪੰਜਾਬੀਆਂ ਦੀ ਅਣਖ ਨੂੰ ਵੀ ਪੇਸ਼ ਕੀਤਾ ਗਿਆ ਹੈ ।ਸੋ ਦੇਖਣਾ ਨਾ ਭੁੱਲਣਾ ਫਿਲਮ 'ਅਸ਼ਕੇ'  23  ਦਸੰਬਰ ਨੂੰ ਦੁਪਹਿਰ 12.30  ਅਤੇ ਰਾਤ 8.00  ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network