ਅਸ਼ੋਕ ਗਿੱਲ ਅਤੇ ਰਜੀਆ ਸੁਲਤਾਨ ਦਾ ਨਵਾਂ ਗੀਤ ‘ਹੋਮ ਅਲੋਨ’ ਰਿਲੀਜ਼

written by Shaminder | August 18, 2021

ਗਾਇਕ ਅਸ਼ੋਕ ਗਿੱਲ  (Ashok Gill) ਅਤੇ ਰਜੀਆ ਸੁਲਤਾਨ (Rajia Sultan) ਦਾ ਗੀਤ ‘ਹੋਮ ਅਲੋਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਮਾ ਜੈਨਪੁਰੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ ਇਸ ਗੀਤ ‘ਚ ਇੱਕ ਮੁਟਿਆਰ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਮੁਟਿਆਰ ਗੱਭਰੂ ਨੂੰ ਪਸੰਦ ਕਰਦੀ ਹੈ।

Home Alone Song -min Image From Home Alone Song

ਹੋਰ ਪੜ੍ਹੋ : ਕੂੜਾ ਚੁੱਕਣ ਵਾਲੀ ਇਸ ਔਰਤ ਦੀ ਅੰਗਰੇਜ਼ੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਲੱਖਾਂ ਲੋਕਾਂ ਨੇ ਪਸੰਦ ਕੀਤੀ ਵੀਡੀਓ

ਪਰ ਦੋਵੇਂ ਇੱਕ ਦੂਜੇ ਨੂੰ ਨਹੀਂ ਮਿਲ ਪਾਉਂਦੇ, ਰੱਬ ਸਬੱਬ ਬਣਾਉਂਦਾ ਹੈ ਅਤੇ ਦੋਵਾਂ ਨੂੰ ਮਿਲਣ ਦਾ ਬਹਾਨਾ ਉਦੋਂ ਲੱਭ ਜਾਂਦਾ ਹੈ ਜਦੋਂ ਕੁੜੀ ਦੀ ਮਾਂ ਬਜ਼ਾਰ ਗਈ ਹੁੰਦੀ ਹੈ ਅਤੇ ਪਿਉ ਖੇਤਾਂ ‘ਚ ਗਈ ਹੁੰਦੀ ਹੈ ।

ਜਿਸ ਤੋਂ ਬਾਅਦ ਉਸ ਦੇ ਦਿਲ ‘ਚ ਆਪਣੇ ਮਹਿਬੂਬ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੇ ਦੋਸਤ ਨੂੰ ਫੋਨ ਕਰਕੇ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਹੈ ਕਿ ਉਹ ਉਸ ਨੂੰ ਮਿਲਣ ਲਈ ਆ ਜਾਵੇ ।

Home Alone Song,,-min

ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਜੀਆ ਸੁਲਤਾਨ ਕਈ ਹਿੱਟ ਗੀਤ ਗਾ ਚੁੱਕੀ ਹੈ ।

 

0 Comments
0

You may also like