ਲਾਕਡਾਊਨ ਦੌਰਾਨ ਛੋਟੇ ਪਰਦੇ ਦੇ ਇਸ ਸਿਤਾਰੇ ਨੇ ਘਰ ਦੀ ਛੱਤ ਤੇ ਲਏ ਫੇਰੇ, ਵਿਆਹ ’ਚ ਸ਼ਾਮਿਲ ਹੋਏ ਚਾਰ ਬੰਦੇ

Written by  Rupinder Kaler   |  April 29th 2020 06:06 PM  |  Updated: April 29th 2020 06:06 PM

ਲਾਕਡਾਊਨ ਦੌਰਾਨ ਛੋਟੇ ਪਰਦੇ ਦੇ ਇਸ ਸਿਤਾਰੇ ਨੇ ਘਰ ਦੀ ਛੱਤ ਤੇ ਲਏ ਫੇਰੇ, ਵਿਆਹ ’ਚ ਸ਼ਾਮਿਲ ਹੋਏ ਚਾਰ ਬੰਦੇ

ਬਿੱਗ ਬੌਸ ਵਿਨਰ ਆਸ਼ੂਤੋਸ਼ ਕੌਸ਼ਿਕ ਨੇ ਲਾਕਡਾਊਨ ਦੌਰਾਨ ਵਿਆਹ ਕੀਤਾ ਹੈ। ਉਹ ਅਲੀਗੜ੍ਹ ਦੀ ਰਹਿਣ ਵਾਲੀ ਅਰਪਿਤਾ ਨਾਲ ਐਤਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ । ਉਨ੍ਹਾਂ ਨੋਇਡਾ ਸਥਿਤ ਘਰ ਦੀ ਛੱਤ 'ਤੇ ਮਹਿਜ਼ ਚਾਰ ਲੋਕਾਂ ਦੀ ਮੌਜੂਦਗੀ 'ਚ ਵਿਆਹ ਕੀਤਾ। ਇਸ ਤੋਂ ਇਲਾਵਾ ਵਿਆਹ ਦਾ ਸਾਰਾ ਪੈਸਾ ਪੀਐੱਮ ਕੇਅਰਜ਼ ਫੰਡ ਤੇ ਪ੍ਰਾਈਮ ਮਿਨੀਸਟਰ ਸਿਟੀਜ਼ਨ ਅਸਿਸਟੈਂਸ ਫੰਡ 'ਚ ਡੋਨੇਟ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦਾਨ ਕੀਤੀ ਰਕਮ ਬਾਰੇ ਜਾਣਕਾਰੀ ਨਹੀਂ ਦਿੱਤੀ।

 

ਆਸ਼ੂਤੋਸ਼ ਨਾ ਸਿਰਫ਼ ਬਿੱਗ ਬੌਸ 2 ਦੇ ਵਿਨਰ ਹਨ ਬਲਕਿ ਰੋਡੀਜ਼ ਦੇ 5ਵੇਂ ਸੀਜ਼ਨ ਦੇ ਵੀ ਜੇਤੂ ਰਹਿ ਚੁੱਕੇ ਹਨ। ਆਸ਼ੂਤੋਸ਼ ਦੇ ਵਿਆਹ 'ਚ ਸਿਰਫ਼ 4 ਲੋਕ ਹੀ ਸ਼ਾਮਲ ਹੋਏ। ਇਸ ਵਿਚ ਆਸ਼ੂਤੋਸ਼ ਦੀ ਮਾਂ ਤੇ ਭੈਣ ਸ਼ਾਮਲ ਹੋਏ। ਉੱਥੇ ਹੀ ਅਰਪਿਤਾ ਵੱਲੋਂ ਵੀ ਮਾਂ ਤੇ ਉਨ੍ਹਾਂ ਦੀ ਭੈਣ ਵਿਆਹ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ। ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਆਸ਼ੂਤੋਸ਼ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਸ਼ੇਅਰ ਕੀਤੀਆਂ ਹਨ।

ਟੈਲੀਟੌਕ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ, 'ਵਿਆਹ ਨਿੱਜੀ ਕੰਮ ਹੈ ਤਾਂ ਇਸ ਵਿਚ ਕਿਉਂ ਭੀੜ, ਗਾਣਾ-ਵਜਾਉਣਾ ਤੇ ਢੋਲ-ਨਗਾੜੇ? ਪਰਸਨਲ ਮੈਟਰ ਲਈ ਕਿਉਂ ਇੰਨਾ ਖ਼ਰਚਾ ਕਰਨਾ? ਮੇਰਾ ਇਹ ਮੰਨਣਾ ਹੈ ਕਿ ਇਸ ਨੂੰ ਘਰ ਵਾਲਿਆਂ ਦੇ ਵਿਚਕਾਰ ਹੀ ਕਰੋ।'

https://www.facebook.com/AshutoshKaushikBigBoss/videos/844380959402598/?v=844380959402598


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network