Advertisment

ਮਲਾਇਕਾ ਅਰੋੜਾ ਨੂੰ ਛੱਡ ਅਰਜੁਨ ਕਪੂਰ ਹੋਏ ਕਿਤੇ ਹੋਰ ਬਿਜ਼ੀ, ਦੇਖੋ ਤਸਵੀਰਾਂ 

author-image
By Rupinder Kaler
New Update
ਮਲਾਇਕਾ ਅਰੋੜਾ ਨੂੰ ਛੱਡ ਅਰਜੁਨ ਕਪੂਰ ਹੋਏ ਕਿਤੇ ਹੋਰ ਬਿਜ਼ੀ, ਦੇਖੋ ਤਸਵੀਰਾਂ 
Advertisment
ਅਰਜੁਨ ਕਪੂਰ ਬਾਲੀਵੁੱਡ ਵਿੱਚ ਉਹ ਐਕਟਰ ਹਨ ਜਿਨ੍ਹਾਂ ਨੇ ਇੰਡਸਟਰੀ ਵਿੱਚ ਬਹੁਤ ਥੋੜੇ ਸਮੇਂ ਵਿੱਚ ਵੱਖ ਵੱਖ ਕਿਰਦਾਰਾਂ ਦੀਆਂ ਵੱਖ-ਵੱਖ ਫਿਲਮਾਂ ਕੀਤੀਆਂ ਹਨ ।ਇਹਨਾਂ ਫਿਲਮਾਂ ਵਿੱਚ ਕੰਮ ਕਰਕੇ ਅਰਜੁਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਬਹੁਤ ਵਧੀਆ ਐਕਟਰ ਹਨ ।ਅਰਜੁਨ ਨੂੰ ਆਖਰੀ ਵਾਰ 'ਨਮਸਤੇ ਇੰਗਲੈਂਡ' ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਉਹਨਾਂ ਦੇ ਨਾਲ ਪ੍ਰਨਿਤੀ ਚੋਪੜਾ ਦਿਖਾਈ ਦਿੱਤੀ ਸੀ । ਹੋਰ ਵੇਖੋ : ਪ੍ਰਿਯੰਕਾ ਦੇ ਵਿਆਹ ‘ਚ ਉਨ੍ਹਾਂ ਦੀ ਖਾਸ ਦੋਸਤ ਨਹੀਂ ਹੋਵੇਗੀ ਸ਼ਾਮਿਲ ,ਵੇਖੋ ਵੀਡਿਓ20
Advertisment
arjun and parineeti ਇਹ ਫਿਲਮ ਬੋਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਸੀ ਦਿਖਾ ਸਕੀ ।ਹੁਣ ਅਰਜੁਨ ਫਿਲਮ ਪਾਣੀਪਤ ਵਿੱਚ ਦਿਖਾਈ ਦੇਣਗੇ ਇਸ ਫਿਲਮ ਦਾ ਨਿਰਦੇਸ਼ਨ ਆਸ਼ੂਤੋਸ ਕਰ ਰਹੇ ਹਨ । ਅਰਜੁਨ ਇਸ ਫਿਲਮ ਵਿੱਚ ਬਿਲਕੁੱਲ ਨਵੀਂ ਲੁੱਕ ਵਿੱਚ ਦਿਖਾਈ ਦੇਣਗੇ, ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਇਸ ਲੁੱਕ ਨੂੰ ਸਭ ਤੋਂ ਛੁਪਾਅ ਕੇ ਰੱਖਿਆ ਹੋਇਆ ਸੀ ।ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਜਿਸ ਦੀ ਜਾਣਕਾਰੀ ਦੇਣ ਲਈ ਅਰਜੁਨ ਨੇ ਇੱਕ ਪੋਸਟ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।ਅਰਜੁਨ ਨੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ । ਹੋਰ ਵੇਖੋ : ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ https://www.instagram.com/p/BqywboXAIfl/?utm_source=ig_embed ਖਬਰਾਂ ਆ ਰਹੀਆ ਸਨ ਕਿ ਅਰਜੁਨ ਇਸ ਫਿਲਮ ਵਿੱਚ ਕਲੀਨ ਸ਼ੇਵ ਲੁੱਕ ਵਿੱਚ ਦਿਖਾਈ ਦੇਣਗੇ । ਇਸ ਫਿਲਮ ਵਿੱਚ ਅਰਜੁਨ ਪੇਸ਼ਵਾ ਸਦਾਸਸ਼ਿਵ ਰਾਓ ਬਾਊ ਦਾ ਕਿਰਦਾਰ ਨਿਭਾਅ ਰਹੇ ਹਨ । ਇਸ ਫਿਲਮ ਵਿੱਚ ਸੰਜੇ ਦੱਤ, ਕੀਰਤੀ, ਪਦਮਨੀ ਕੋਹਲਾਪੁਰੀ, ਮਨੀਸ਼ ਬਹਿਲ ਅਤੇ ਸ਼ਸ਼ੀ ਕਪੂਰ ਦਾ ਬੇਟਾ ਕੁਨਾਲ ਦਿਖਾਈ ਦੇਣਗੇ । ਇਹ ਫਿਲਮ ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment