ਆਸਿਮ ਰਿਆਜ਼ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਪਹੁੰਚਿਆ ਪਿੰਡ ਮੂਸਾ, ਤਸਵੀਰਾਂ ਵਾਇਰਲ

Written by  Rupinder Kaler   |  March 15th 2021 05:41 PM  |  Updated: March 15th 2021 06:21 PM

ਆਸਿਮ ਰਿਆਜ਼ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਪਹੁੰਚਿਆ ਪਿੰਡ ਮੂਸਾ, ਤਸਵੀਰਾਂ ਵਾਇਰਲ

ਆਸਿਮ ਰਿਆਜ਼ ਨੇ ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ । ਆਸਿਮ ਸਿੱਧੂ ਮੂਸੇਵਾਲਾ ਨੂੰ ਮਿਲਣ ਉਹਨਾਂ ਦੇ ਜੱਦੀ ਪਿੰਡ ਮੂਸਾ ਪਹੁੰਚੇ ਸਨ। ਆਸਿਮ ਰਿਆਜ਼ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹਨਾਂ ਨੂੰ ਦੇਖ ਕੇ ਸਿੱਧੂ ਮੂਸੇਵਾਲਾ ਤੇ ਆਸਿਮ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਛੇਤੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ ।

ਹੋਰ ਪੜ੍ਹੋ :

ਜ਼ੋਮੈਟੋ ਦੇ ਜਿਸ ਕਰਿੰਦੇ ’ਤੇ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਉਸ ਦੇ ਬਚਾਅ ’ਚ ਬਾਲੀਵੁੱਡ ਅਦਾਕਾਰਾ ਅੱਗੇ ਆਈ

sidhu Moosewala

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਲਈ ਦੁਬਈ ਗਏ ਸਨ । ਦੁਬਈ ਤੋਂ ਆਉਂਦੇ ਹੀ ਸਿੱਧੂ ਨੇ ਆਮਿਸ ਰਿਆਜ਼ ਨਾਲ ਮੁਲਾਕਾਤ ਕੀਤੀ। ਆਮਿਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਿਗ ਬੌਸ ’ਚੋਂ ਬਾਹਰ ਆਉਂਦੇ ਹੀ ਆਸਿਮ ਇੱਕ ਤੋਂ ਬਾਅਦ ਇੱਕ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆ ਰਹੇ ਹਨ ।

ਖ਼ਬਰਾਂ ਦੀ ਮੰਨੀਏ ਤਾਂ ਆਮਿਸ ਇਕ ਹੋਰ ਰਿਐਲਟੀ ਸ਼ੋਅ ’ਚ ਨਜ਼ਰ ਆ ਸਕਦੇ ਹਨ। ਇਹ ਰਿਐਲਟੀ ਸ਼ੋਅ ਹੋਰ ਕੋਈ ਨਹੀਂ ਸਗੋਂ ਰੋਹਿਤ ਸ਼ੈੱਟੀ ਦਾ ‘ਖਤਰੋਂ ਕੇ ਖਿਡਾਰੀ’ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network