ਟ੍ਰੋਲ ਹੋਣ ਤੋਂ ਬਾਅਦ ਆਸਿਮ ਰਿਆਜ਼ ਨੇ ਦਿੱਤੀ ਆਪਣੀ ਸਫਾਈ, ਇੰਸਟਾ ਸਟੋਰੀ ‘ਚ ਆਖੀ ਇਹ ਗੱਲ

written by Lajwinder kaur | December 28, 2021

ਆਸਿਮ ਰਿਆਜ਼ ASIM RIAZ  ਜੋ ਕਿ ਆਪਣੇ ਇੱਕ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਖੂਬ ਟਰੋਲ ਹੋ ਰਿਹਾ ਹੈ। ਜਿਸ ਕਰਕੇ ਟਵਿੱਟਰ ਉੱਤੇ ਆਸਿਮ ਰਿਆਜ਼ ਨੂੰ ਲੈ ਕੇ ਵੱਖ –ਵੱਖ ਹੈਸ਼ ਟੈੱਗ ਟਰੈਂਡ ਕਰ ਰਹੇ ਸੀ। ਆਸਿਮ ਰਿਆਜ਼ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਕੁਝ ਡਾਂਸ ਵੀਡੀਓ ਦੇਖੋ। ਅਸਲ ਵਿੱਚ, ਕੁਝ ਲੋਕ ਕਿੰਨੀ ਜਲਦੀ ਆਪਣੇ ਖਾਸ ਵਿਅਕਤੀ ਨੂੰ ਗੁਆਉਣ ਦੇ ਗਮ ਵਿੱਚੋਂ ਉਭਰਦੇ ਹਨ....ਕਿਆ ਬਾਤ ਹੈ...ਨਵੀਂ ਦੁਨੀਆ..'। ਹੁਣ ਆਸਿਮ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲਏ ਸ਼ਹਿਨਾਜ਼ ਨੂੰ ਇੱਥੇ ਤਾਅਨਾ ਦਿੱਤਾ ਹੈ। ਜਿਸ ਤੋਂ ਬਾਅਦ ਸਿੱਡਨਾਜ਼ ਦੇ ਫੈਨਜ਼ ਭੜਕ ਗਏ ਸੀ ਤੇ ਆਸਿਮ ਰਿਆਜ਼ ਦੀ ਕਲਾਸ ਲਗਾ ਰਹੇ ਸੀ। ਪਰ ਹੁਣ ਆਸਿਮ ਰਿਆਜ਼ ਨੇ ਆਪਣਾ ਪੱਖ ਰੱਖਿਆ ਹੈ।

ਹੋਰ ਪੜ੍ਹੋ : ਟਵਿੰਕਲ ਖੰਨਾ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚੇ ਅਕਸ਼ੈ ਕੁਮਾਰ, ਖ਼ੂਬਸੂਰਤ ਲੋਕੇਸ਼ਨ 'ਤੇ ਸਾਈਕਲ ਚਲਾਉਂਦੇ ਆਏ ਨਜ਼ਰ

Sid-Asim Riaz Image Source: Instagram

ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਲੰਬੀ ਚੌੜੀ ਕੈਪਸ਼ਨ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਦਰਸ਼ਕਾਂ ਵੱਲੋਂ ਕੁਝ ਜ਼ਿਆਦਾ ਹੀ ਰਿਸਪਾਂਸ ਮਿਲ ਰਿਹਾ ਹੈ ਸੋ ਉਹ ਇਸ ਗੱਲ ਨੂੰ ਸਾਫ ਕਰਨਾ ਚਾਹੁੰਦੇ ਨੇ  ਕਿ ਉਨ੍ਹਾਂ ਨੇ ਉਹ ਟਵੀਟ ਕਿਸ ਲਈ ਪਾਇਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ ਇੱਕ ਬਹੁਤ ਵਧੀਆ ਦੋਸਤ ਗੁਆਇਆ ਹੈ ਜੋ ਕਿ ਜੰਮੂ ਤੋਂ ਸੀ ਅਤੇ ਉਸ ਗਰੁੱਪ ਦੇ ਕੁਝ ਦੋਸਤ ਜੋ ਕਿ ਗੋਆ ‘ਚ ਪਾਰਟੀ ਕਰ ਰਹੇ ਨੇ।  ਉਹ ਇਹ ਦੱਸਣਾ ਚਾਹੁੰਦੇ ਨੇ ਲੋਕ ਜੋ ਸੋਚ ਰਹੇ ਨੇ ਕਿ ਇਹ ਟਵੀਟ ਉਨ੍ਹਾਂ ਨੇ ਉਸ ਇਨਸਾਨ (ਯਾਨੀਕਿ ਸ਼ਹਿਨਾਜ਼ ਗਿੱਲ) ਖ਼ਾਸ ਦੇ ਲਈ ਕੀਤਾ ਸੀ, ਤਾਂ ਉਹ ਗਲਤ ਸੋਚ ਰਹੇ ਨੇ।

asim riaz post

ਹੋਰ ਪੜ੍ਹੋ : ਅਫਰੀਕਾ ਦੇ ਇਸ ਡਾਂਸਰ ਨੇ ਬਣਾਇਆ ਗੁਰੂ ਰੰਧਾਵਾ ਦੇ ਨਵੇਂ ਗੀਤ ‘DANCE MERI RANI’ ਤੇ ਬਣਾਇਆ ਸ਼ਾਨਦਾਰ ਵੀਡੀਓ, ਗੁਰੂ ਰੰਧਾਵਾ ਨੇ ਸਾਂਝਾ ਕੀਤਾ ਇਹ ਵੀਡੀਓ

ਆਸਿਮ ਨੇ ਅੱਗੇ ਲਿਖਿਆ ਹੈ ਕਿ ਉਨ੍ਹਾਂ ‘ਚ ਏਨੀਂ ਹਿੰਮਤ ਹੈ ਕਿ ਉਹ ਸਿੱਧੀ ਗੱਲ ਕਰ ਸਕਦੇ ਨੇ। ਮੈਂ ਉਨ੍ਹਾਂ ਦੇ ਨੇੜੇ ਹਾਂ। ਸੋ ਕਿਰਪਾ ਕਰਕੇ ਮੈਨੂੰ ਨਿਸ਼ਾਨਾ ਬਨਾਉਣਾ ਬੰਦ ਕਰੋ। ਉਨ੍ਹਾਂ ਦੀ ਇਹ ਇੰਸਟਾ ਸਟੋਰੀ ਦਾ ਸਕਰੀਨ ਸ਼ਾਰਟ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਤਿੰਨੋਂ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ-13 ਚ ਦੋਸਤ ਬਣੇ ਸੀ। ਇਸ ਸ਼ੋਅ ਦੇ ਦੌਰਾਨ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ‘ਚ ਕਈ ਵਾਰ ਤਕਰਾਰ ਵੀ ਦੇਖਣ ਨੂੰ ਮਿਲੀ।  ਪਰ ਸਿਧਰਾਥ ਸ਼ੁਕਲਾ ਦੀ ਮੌਤ ‘ਤੇ ਆਸਿਮ ਰਿਆਜ਼ ਕਾਫੀ ਦੁੱਖੀ ਹੋਏ ਸੀ । ਸ਼ਹਿਨਾਜ਼ ਗਿੱਲ ਜੋ ਕਿ ਬਹੁਤ ਵੱਡੇ ਸਦਮੇ ਚ ਚੱਲੀ ਗਈ ਸੀ। ਪ੍ਰਸ਼ੰਸਕ ਚਾਹੁੰਦੇ ਨੇ ਕਿ ਸ਼ਹਿਨਾਜ਼ ਗਿੱਲ ਆਪਣੀ ਜ਼ਿੰਦਗੀ 'ਚ ਅੱਗੇ ਵੱਧੇ । ਜਿਸ ਕਰਕੇ ਸ਼ਹਿਨਾਜ਼ ਗਿੱਲ ਦੀ ਹਾਲ ਹੀ ਚ ਆਈ ਡਾਂਸ ਵੀਡੀਓ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ।

 

 

 

You may also like