ਸ਼ਹਿਨਾਜ਼ ਗਿੱਲ ਦੇ ਡਾਂਸ ਵੀਡੀਓ ‘ਤੇ ਆਸਿਮ ਰਿਆਜ਼ ਨੂੰ ਟਿੱਪਣੀ ਕਰਨਾ ਪਿਆ ਮਹਿੰਗਾ, ਅਜਿਹਾ ਬਿਆਨ ਦੇਣ ਲਈ ਹੋ ਰਿਹਾ ਹੈ ਟ੍ਰੋਲ

written by Lajwinder kaur | December 28, 2021

'ਬਿੱਗ ਬੌਸ ਸੀਜ਼ਨ -13' ਫੇਮ ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ Shehnaaz Gill ਇਨ੍ਹੀਂ ਦਿਨੀਂ ਆਪਣੇ ਇੱਕ ਡਾਂਸ ਵੀਡੀਓ ਕਾਰਨ ਕਾਫੀ ਚਰਚਾ 'ਚ ਹੈ। ਉਸ ਨੂੰ ਇਸ ਤਰ੍ਹਾਂ ਦੁਬਾਰਾ ਤੋਂ ਜ਼ਿੰਦਗੀ ਵੱਲ ਮੁੜਦੇ ਹੋਏ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਨੇ ਤੇ ਸ਼ਹਿਨਾਜ਼ ਉੱਤੇ ਆਪਣਾ ਪਿਆਰ ਲੁਟਾ ਰਹੇ ਹਨ। ਪਰ ਇੱਕ ਅਜਿਹੀ ਟਿੱਪਣੀ ਕਰਨ ਕਰਕੇ ਹੁਣ ਆਸਿਮ ਰਿਆਜ਼ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਿਹਾ ਜਾ ਰਿਹਾ ਹੈ ਕਿ ਆਸਿਮ ਨੇ ਆਪਣੇ ਇੱਕ ਟਵੀਟ 'ਚ ਸ਼ਹਿਨਾਜ਼ 'ਤੇ ਤਾਅਨਾ ਮਾਰਿਆ ਹੈ ਅਤੇ ਲੋਕ ਨੂੰ ਉਨ੍ਹਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆ ਰਿਹਾ ਹੈ। ਜਿਸ ਕਰਕੇ ਲੋਕ ਆਸਿਮ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ।

ਹੋਰ ਪੜ੍ਹੋ : ਟਵਿੰਕਲ ਖੰਨਾ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚੇ ਅਕਸ਼ੈ ਕੁਮਾਰ, ਖ਼ੂਬਸੂਰਤ ਲੋਕੇਸ਼ਨ 'ਤੇ ਸਾਈਕਲ ਚਲਾਉਂਦੇ ਆਏ ਨਜ਼ਰ

sidnaaz

ਦਰਅਸਲ, ਸ਼ਹਿਨਾਜ਼ ਗਿੱਲ ਹਾਲ ਹੀ 'ਚ ਇੱਕ ਦੋਸਤ ਦੀ ਮੰਗਣੀ 'ਤੇ ਪਹੁੰਚੀ ਸੀ, ਜਿੱਥੇ ਉਸ ਨੇ ਸਾਰਿਆਂ ਨਾਲ ਡਾਂਸ ਵੀ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਪੂਰੀ ਤਰ੍ਹਾਂ ਦੂਰ ਸੀ। ਸ਼ਹਿਨਾਜ਼ ਨੂੰ ਸਿਧਾਰਥ ਦਾ ਸਭ ਤੋਂ ਕਰੀਬੀ ਦੋਸਤ ‘ਚੋਂ ਮੰਨਿਆ ਜਾਂਦਾ ਹੈ। ਦੋਵਾਂ ਦੀ ਕਿਊਟ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਸੀ। ਇਸ ਲਈ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ, ਦੋਵਾਂ ਦੀ ਜੋੜੀ ਸਿੱਡਨਾਜ਼ ਦੇ ਨਾਂਅ ਨਾਲ ਮਸ਼ਹੂਰ ਸੀ। ਅਜਿਹੇ 'ਚ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਲਈ ਖੁਦ ਨੂੰ ਸੰਭਾਲਣਾ ਕਾਫੀ ਮੁਸ਼ਕਿਲ ਹੋ ਗਿਆ ਸੀ।

asim riaz tweet

ਹੁਣ ਜਦੋਂ ਸ਼ਹਿਨਾਜ਼ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਤਾਂ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਖੁਸ਼ ਹਨ। ਇਸ ਦੌਰਾਨ ਆਸਿਮ ਰਿਆਜ਼ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਕੁਝ ਡਾਂਸ ਵੀਡੀਓ ਦੇਖੋ। ਅਸਲ ਵਿੱਚ, ਕੁਝ ਲੋਕ ਕਿੰਨੀ ਜਲਦੀ ਆਪਣੇ ਖਾਸ ਵਿਅਕਤੀ ਨੂੰ ਗੁਆਉਣ ਦੇ ਗਮ ਵਿੱਚੋਂ ਉਭਰਦੇ ਹਨ....ਕਿਆ ਬਾਤ ਹੈ...ਨਵੀਂ ਦੁਨੀਆ..'। ਹੁਣ ਆਸਿਮ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲਏ ਸ਼ਹਿਨਾਜ਼ ਨੂੰ ਇੱਥੇ ਤਾਅਨਾ ਦਿੱਤਾ ਹੈ।

inside image of tweet

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਪਤਨੀ ਦੇ‘ਗ੍ਰਹਿ ਪ੍ਰਵੇਸ਼’ ਦੀ ਖੁਸ਼ੀ ‘ਚ ਕਰਵਾਇਆ ਪਾਠ, ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਹੁਣ ਆਸਿਮ ਨੂੰ ਇਸ ਟਵੀਟ ਕਾਰਨ ਲੋਕਾਂ ਤੋਂ ਕਾਫੀ ਖਰੀ-ਖੋਟੀ ਸੁਣਨੀ ਪੈ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਗਲਤ। ਜੇਕਰ ਕੋਈ ਵਿਅਕਤੀ ਦੁਬਾਰਾ ਸਾਧਾਰਨ ਜੀਵਨ ਜਿਊਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਵਿਅਕਤੀ ਨੂੰ ਭੁੱਲ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਜੇਕਰ ਇਹ ਸ਼ਹਿਨਾਜ਼ ਗਿੱਲ ਲਈ ਹੈ ਤਾਂ ਮੈਨੂੰ ਆਸਿਮ ਲਈ ਬੁਰਾ ਲੱਗ ਰਿਹਾ ਹੈ। ਪਹਿਲੀ ਗੱਲ, ਉਨ੍ਹਾਂ ਨੂੰ ਕਿਸੇ ਦੀ ਜ਼ਿੰਦਗੀ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਆਸਿਮ ਰਿਆਜ਼ ਨੂੰ ਸ਼ਰਮ ਕਰੋ। ਇਸ ਤੋਂ ਇਲਾਵਾ ਉਨ੍ਹਾਂ ਦੇ ਟਵੀਟ 'ਤੇ ਲਗਾਤਾਰ ਟਿੱਪਣੀਆਂ ਆ ਰਹੀਆਂ ਹਨ।

 

You may also like