ਕੀ ਹਿਮਾਂਸ਼ੀ ਖੁਰਾਣਾ ਇਸ ਬੰਦੇ ਨਾਲ ਕਰਨ ਜਾ ਰਹੀ ਹੈ ਵਿਆਹ …!

written by Rupinder Kaler | January 28, 2020

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ ਕਿਉਂਕਿ ਹਰ ਦਿਨ ਦੋਹਾਂ ਦਾ ਰਿਸ਼ਤਾ ਨਵਾਂ ਮੋੜ ਲੈਂਦਾ ਜਾ ਰਿਹਾ ਹੈ ਜਿੱਥੇ ਕੁਝ ਦਿਨ ਪਹਿਲਾਂ ਆਸਿਮ ਨੇ ਹਿਮਾਂਸ਼ੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਉੱਥੇ ਹਿਮਾਂਸ਼ੀ ਨੇ ਆਸਿਮ ਨੂੰ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਉਸ ਦੀ ਮੰਗਣੀ ਹੋਈ ਹੋਈ ਹੈ ਤੇ ਉਹ ਛੇਤੀ ਹੀ ਵਿਆਹ ਕਰਨ ਜਾ ਰਹੀ ਹੈ । ਪਰ ਹੁਣ ਹਿਮਾਂਸ਼ੀ ਦਾ ਬ੍ਰੇਕਅਪ ਹੋ ਗਿਆ ਹੈ ਜਿਸ ਦਾ ਖੁਲਾਸਾ ਹਿਮਾਂਸ਼ੀ ਕਿਤੇ ਨਾ ਕਿਤੇ ਕਰਦੀ ਆ ਰਹੀ ਹੈ । ਇਸ ਸਭ ਦੇ ਚਲਦੇ ਆਸਿਮ ਨੇ ਇੱਕ ਵਾਰ ਫਿਰ ਹਿਮਾਂਸ਼ੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿ ਉਸ ਨੂੰ ਵਿਆਹ ਲਈ ਪਰਪੋਜ਼ ਕੀਤਾ ਹੈ । ਇਸ ਸਭ ਦਾ ਖੁਲਾਸਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਦੀ ਵੀਡੀਓ ਤੋਂ ਹੋਇਆ ਹੈ ।ਇਸ ਵੀਡੀਓ ਵਿੱਚ ਆਸਿਮ ਹਿਮਾਂਸ਼ੀ ਨੂੰ ਲਗਾਤਾਰ ਕਿੱਸ ਕਰਦੇ ਹਨ, ਇਸ ਤੋਂ ਬਾਅਦ ਉਹ ਸਾਰੇ ਘਰਵਾਲਿਆਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਹਿਮਾਂਸ਼ੀ ਨੂੰ ਪ੍ਰਪੋਜ਼ ਕਰਦੇ ਹਨ। ਆਸਿਮ, ਹਿਮਾਂਸ਼ੀ ਨੂੰ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਨਾਲ ਵਿਆਹ ਕਰੇਗੀ? ਹਾਲਾਂਕਿ ਹਿਮਾਂਸ਼ੀ ਨੇ ਹਾਂ ਕੀਤੀ ਜਾਂ ਨਾਂਹ, ਇਹ ਵੀਡੀਓ 'ਚ ਨਹੀਂ ਦਿਖਾਇਆ ਗਿਆ ਹੈ। https://www.instagram.com/p/B72b4IMh5R5/

0 Comments
0

You may also like