ਪੰਜਾਬੀ ਰੰਗ ਵਿੱਚ ਰੰਗੇ ਗਏ ਆਸਿਮ ਰਿਆਜ਼, ਹਿਮਾਂਸ਼ੀ ਦੇ ਵਾਲ ਸਵਾਰਦੇ ਹੋਏ ਲਿਖਿਆ ਪੰਜਾਬੀ ਸ਼ੇਅਰ

Written by  Rupinder Kaler   |  April 06th 2020 10:43 AM  |  Updated: April 06th 2020 10:43 AM

ਪੰਜਾਬੀ ਰੰਗ ਵਿੱਚ ਰੰਗੇ ਗਏ ਆਸਿਮ ਰਿਆਜ਼, ਹਿਮਾਂਸ਼ੀ ਦੇ ਵਾਲ ਸਵਾਰਦੇ ਹੋਏ ਲਿਖਿਆ ਪੰਜਾਬੀ ਸ਼ੇਅਰ

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਹ ਜੋੜੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਆਏ ਦਿਨ ਕੁਝ ਨਾ ਕੁਝ ਅਜਿਹਾ ਸ਼ੇਅਰ ਕਰਦੀ ਹੈ ਜਿਹੜਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦਾ ਹੈ । ਆਸਿਮ ਨੇ ਨੇ ਹਾਲ ਹੀ ਵਿੱਚ ਹਿਮਾਂਸ਼ੀ ਲਈ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਹਿਮਾਂਸ਼ੀ ਲਈ ਪੰਜਾਬੀ ਦਾ ਇੱਕ ਸ਼ੇਅਰ ਲਿਖਿਆ ਹੈ ।

https://www.instagram.com/p/B-G90OPAPAl/

ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਲਵ ਬਰਡ ਹਿਮਾਂਸ਼ੀ ਤੇ ਆਸਿਮ ਨਜ਼ਰ ਆ ਰਹੇ ਹਨ। ਤਸਵੀਰ 'ਚ ਉਹ ਹਿਮਾਂਸ਼ੀ ਖੁਰਾਣਾ ਦੇ ਉਡਦੇ ਵਾਲ਼ਾਂ ਨੂੰ ਸਵਾਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਇਸ ਤਸਵੀਰ ਨੂੰ ਪੰਜਾਬੀ ਭਾਸ਼ਾ 'ਚ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/B-htgRgAQrL/

ਆਸਿਮ ਰਿਆਜ਼ ਨੇ ਕੈਪਸ਼ਨ 'ਚ ਲਿਖਿਆ, 'ਅਾਪਾ ਗੱਲਾਂ ਗੱਲਾਂ ਵਿੱਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ, ਤੂੰ ਆਖੇ ਮੈਨੂੰ ਮੈਂ ਆਖਾ ਤੈਨੂੰ ਕਿਵੇਂ ਸੁਣਾਵਾ ਮੈਂ ਤੈਨੂੰ ਮੇਰੀ ਬੀਤੀ ਕਹਾਣੀ । ਹੋਵੇ ਦਰਦ ਮੈਨੂੰ ਅੱਖਾਂ ਵਿੱਚੋਂ ਤੇਰੇ ਬਰਸੇ ਪਾਣੀ । ਜਵਾਨੀ ਵਿੱਚ ਪ੍ਰਦੇਸ਼ ਮੈਂ ਆ ਕੇ ਚੱਕੇ ਫੱਟੇ, ਪ੍ਰਦੇਸ਼ ਵਿੱਚ ਮੈਂ ਦਿਨ ਕਿੰਨੇ ਗਿਣ ਗਿਣ ਕੱਟੇ !!!’  ਆਸਿਮ ਵੱਲੋਂ ਸ਼ੇਅਰ ਕੀਤੀ ਇਸ ਪੋਸਟ ’ਤੇ ਲਗਾਤਾਰ ਕਮੈਂਟ ਹੋ ਰਹੇ ਹਨ । ਬਹੁਤ ਸਾਰੇ ਲੋਕਾਂ ਨੂੰ ਆਸਿਮ ਦਾ ਪੰਜਾਬੀ ਅੰਦਾਜ਼ ਵੀ ਕਾਫੀ ਪਸੰਦ ਆਇਆ ਹੈ ।

https://www.instagram.com/p/B-hVoXQDrcx/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network