ਆਸਿਮ ਨੇ ਸ਼ੇਅਰ ਕੀਤੀ ਹਿਮਾਂਸ਼ੀ ਖੁਰਾਣਾ ਦੇ ਨਾਲ ਰੋਮਾਂਟਿਕ ਵੀਡੀਓ, ਕੁਝ ਹੀ ਮਿੰਟਾਂ 'ਚ ਆਏ ਲੱਖਾਂ ਹੀ ਵਿਊਜ਼, ਦੇਖੋ ਵੀਡੀਓ

Written by  Lajwinder kaur   |  March 18th 2020 06:12 PM  |  Updated: March 18th 2020 06:12 PM

ਆਸਿਮ ਨੇ ਸ਼ੇਅਰ ਕੀਤੀ ਹਿਮਾਂਸ਼ੀ ਖੁਰਾਣਾ ਦੇ ਨਾਲ ਰੋਮਾਂਟਿਕ ਵੀਡੀਓ, ਕੁਝ ਹੀ ਮਿੰਟਾਂ 'ਚ ਆਏ ਲੱਖਾਂ ਹੀ ਵਿਊਜ਼, ਦੇਖੋ ਵੀਡੀਓ

ਟੀਵੀ ਐਕਟਰ ਤੇ ਮਾਡਲ ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਪਿਆਰੀ ਵੀਡੀਓ ਨੂੰ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਰੋਮਾਂਟਿਕ ਐਂਗਲ ਦੇਖਣ ਨੂੰ ਮਿਲ ਰਿਹਾ ਹੈ । ਵੀਡੀਓ ‘ਚ ਨੇਹਾ ਕੱਕੜ ਦਾ ਗੀਤ ‘ਕੱਲਾ ਸੋਹਣਾ ਨਹੀਂ’ ਵੱਜ ਰਿਹਾ ਹੈ ।

ਹੋਰ ਵੇਖੋ:ਟੋਨੀ ਕੱਕੜ ਨੇ ਸ਼ਹਿਨਾਜ਼ ਗਿੱਲ ਨਾਲ ਇਸ ਗੀਤ 'ਤੇ ਬਣਾਇਆ TikTok ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਆਸਿਮ ਵੱਲੋਂ ਸ਼ੇਅਰ ਕੀਤੀ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਕੁਝ ਹੀ ਸਮੇਂ ‘ਚ ਹੀ ਪੰਜ ਲੱਖ ਤੋਂ ਵੱਧ ਵਿਊਜ਼ ਆ ਚੁੱਕੇ  ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।

ਉਧਰ ਜੇ ਗੱਲ ਕਰੀਏ ਦੋਵੇਂ ਇਕੱਠੇ ਨੇਹਾ ਕੱਕੜ ਦੇ ਗੀਤ ‘ਕੱਲਾ ਸੋਹਣਾ ਨਹੀਂ’ ‘ਚ ਨਜ਼ਰ ਆਉਣਗੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਦੱਸ ਦਈਏ ਦੋਵਾਂ ਦੀ ਲਵ ਸਟੋਰੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ਤੋਂ ਸ਼ੁਰੂ ਹੋਈ ਸੀ । ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਦੋਵੇਂ ਇਕੱਠੇ ਘੁੰਮਦੇ ਹੋਏ ਸਪੋਟ ਕੀਤਾ ਜਾ ਚੁੱਕਿਆ ਹੈ । ਪ੍ਰਸ਼ੰਸਕ ਆਸਿਮ ਤੇ ਹਿਮਾਂਸ਼ੀ ਨੂੰ ਇਕੱਠੇ ਦੇਖਣ ਲਈ ਬੜੇ ਉਤਸੁਕ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network