ਆਸਿਮ ਰਿਆਜ਼ ਦਾ ਨਵਾਂ ਗੀਤ ਰਿਲੀਜ਼, ਹਿਮਾਂਸ਼ੀ ਖੁਰਾਣਾ ਵੀ ਗੀਤ ‘ਚ ਆਈ ਨਜ਼ਰ

written by Shaminder | July 13, 2021

ਅੱਜ ਆਸਿਮ ਰਿਆਜ਼ ਦਾ ਜਨਮ ਦਿਨ ਹੈ । ਇਸ ਮੌਕੇ ਉਸ ਦਾ ਇੱਕ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ‘ਸਕਾਈ ਹਾਈ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਆਸਿਮ ਰਿਆਜ਼ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਚਰਨ ਨੇ । ਫੀਚਰਿੰਗ ‘ਚ ਆਸਿਮ ਰਿਆਜ਼ ਦੇ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੀ ਹੈ ।

Asim Image From Asim Riaz song
ਹੋਰ ਪੜ੍ਹੋ : ਗਦਰ ਫ਼ਿਲਮ ਲਈ ਮਿਲੇ ਅਵਾਰਡ ਨੂੰ ਬਾਥਰੂਮ ਵਿੱਚ ਛੱਡ ਕੇ ਚਲੇ ਗਏ ਸਨ ਸੰਨੀ ਦਿਓਲ, ਇਸ ਸੀ ਵਜ੍ਹਾ 
Asim, Image From Asim Riaz song
ਗੀਤ ਨੂੰ ਆਸਿਮ ਰਿਆਜ਼ ਨੇ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ‘ਚ ਆਸਿਮ ਰਿਆਜ਼ ਨੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਲੋਕਾਂ ਦੇ ਨਜ਼ਰੀਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਲੋਕ ਉਪਰੋਂ ਮਿੱਠੇ ਰਹਿੰਦੇ ਹਨ ਜਦੋਂਕਿ ਉਹ ਦਿਲ ‘ਚ ਵੈਰ ਵਿਰੋਧ ਰੱਖਦੇ ਹਨ ।
Himanshi Image From Asim Riaz song
ਪਰ ਅਜਿਹੇ ਲੋਕਾਂ ਨੂੰ ਉਹ ਜਵਾਬ ਦੇਣਾ ਵੀ ਜਾਣਦੇ ਹਨ । ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਬਿੱਗ ਬੌਸ ‘ਚ ਪਛਾਣ ਮਿਲੀ ਸੀ । ਇੱਥੇ ਹੀ ਦੋਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ ।

0 Comments
0

You may also like