ਚੰਡੀਗੜ੍ਹ ਦੀਆਂ ਸੜ੍ਹਕਾਂ ’ਤੇ ਘੁੰਮਦੇ ਦਿਖਾਈ ਦਿੱਤੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼, ਦੋਹਾਂ ਦਾ ਪਿਆਰ ਚੜ੍ਹ ਰਿਹਾ ਹੈ ਪਰਵਾਨ, ਵੀਡੀਓ ਹੋ ਰਿਹਾ ਹੈ ਵਾਇਰਲ

written by Rupinder Kaler | March 06, 2020

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਅਪਣੀ ਲਵ ਸਟੋਰੀ ਕਰਕੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ । ਇੱਕ ਰਿਆਲਟੀ ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਨੂੰ ਇੱਕ ਦੂਜੇ ਨਾਲ ਰੋਮਾਂਸ ਕਰਨ ਦਾ ਮੌਕਾ ਮਿਲ ਗਿਆ ਹੈ । ਹਾਲ ਹੀ ਵਿੱਚ ਆਸਿਮ ਆਪਣੀ ਗਰਲ ਫ੍ਰੈਂਡ ਹਿਮਾਂਸ਼ੀ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ, ਤੇ ਇਸ ਦੌਰਾਨ ਉਹ ਹਿਮਾਂਸ਼ੀ ਨੂੰ ਲੌਂਗ ਡਰਾਈਵ ਤੇ ਲੈ ਕੇ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਦਾ ਛੇਤੀ ਹੀ ਜੈਕਲੀਨ ਨਾਲ ਇੱਕ ਮਿਊਜ਼ਿਕ ਵੀਡੀਓ ਆਉਣ ਵਾਲਾ ਹੈ ।

https://www.instagram.com/p/B9Q7SmghozH/

ਇਸੇ ਦੌਰਾਨ ਉਹਨਾਂ ਨੂੰ ਚੰਡੀਗੜ੍ਹ ਆਉਣ ਦਾ ਮੌਕਾ ਮਿਲਿਆ ਤੇ ਉਹ ਹਿਮਾਂਸ਼ੀ ਨੂੰ ਵੀ ਮਿਲਣ ਆ ਗਏ । ਆਸਿਮ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਆਪਣੇ ਦੋਸਤਾਂ ਦੇ ਨਾਲ ਲੌਂਗ ਡਰਾਈਵ ਤੇ ਨਿਕਲੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਆਸਿਮ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/B9O1CwKhP8p/

ਵੀਡੀਓ ਵਿੱਚ ਹਿਮਾਂਸ਼ੀ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਹਿਮਾਂਸ਼ੀ ਖੁਰਾਣਾ ਤੇ ਆਸਿਮ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਵਿੱਚ ਹੋਈ ਸੀ । ਇੱਥੇ ਦੋਵਾਂ ਦੀ ਦੋਸਤੀ ਕਾਫੀ ਸੁਰਖੀਆਂ ਵਿੱਚ ਰਹੀ ਤੇ ਬਾਅਦ ਵਿੱਚ ਆਸਿਮ ਹਿਮਾਂਸ਼ੀ ਦੇ ਪਿਆਰ ਦੀ ਗ੍ਰਿਫਤ ਵਿੱਚ ਆ ਗਏ ।

https://www.instagram.com/p/B9YKJBDh6Bl/

0 Comments
0

You may also like