Advertisment

ਚੰਡੀਗੜ੍ਹ ਦੀਆਂ ਸੜ੍ਹਕਾਂ ’ਤੇ ਘੁੰਮਦੇ ਦਿਖਾਈ ਦਿੱਤੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼, ਦੋਹਾਂ ਦਾ ਪਿਆਰ ਚੜ੍ਹ ਰਿਹਾ ਹੈ ਪਰਵਾਨ, ਵੀਡੀਓ ਹੋ ਰਿਹਾ ਹੈ ਵਾਇਰਲ

author-image
By Rupinder Kaler
New Update
ਚੰਡੀਗੜ੍ਹ ਦੀਆਂ ਸੜ੍ਹਕਾਂ ’ਤੇ ਘੁੰਮਦੇ ਦਿਖਾਈ ਦਿੱਤੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼, ਦੋਹਾਂ ਦਾ ਪਿਆਰ ਚੜ੍ਹ ਰਿਹਾ ਹੈ ਪਰਵਾਨ, ਵੀਡੀਓ ਹੋ ਰਿਹਾ ਹੈ ਵਾਇਰਲ
Advertisment
ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਅਪਣੀ ਲਵ ਸਟੋਰੀ ਕਰਕੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ । ਇੱਕ ਰਿਆਲਟੀ ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਨੂੰ ਇੱਕ ਦੂਜੇ ਨਾਲ ਰੋਮਾਂਸ ਕਰਨ ਦਾ ਮੌਕਾ ਮਿਲ ਗਿਆ ਹੈ । ਹਾਲ ਹੀ ਵਿੱਚ ਆਸਿਮ ਆਪਣੀ ਗਰਲ ਫ੍ਰੈਂਡ ਹਿਮਾਂਸ਼ੀ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ, ਤੇ ਇਸ ਦੌਰਾਨ ਉਹ ਹਿਮਾਂਸ਼ੀ ਨੂੰ ਲੌਂਗ ਡਰਾਈਵ ਤੇ ਲੈ ਕੇ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਦਾ ਛੇਤੀ ਹੀ ਜੈਕਲੀਨ ਨਾਲ ਇੱਕ ਮਿਊਜ਼ਿਕ ਵੀਡੀਓ ਆਉਣ ਵਾਲਾ ਹੈ । https://www.instagram.com/p/B9Q7SmghozH/ ਇਸੇ ਦੌਰਾਨ ਉਹਨਾਂ ਨੂੰ ਚੰਡੀਗੜ੍ਹ ਆਉਣ ਦਾ ਮੌਕਾ ਮਿਲਿਆ ਤੇ ਉਹ ਹਿਮਾਂਸ਼ੀ ਨੂੰ ਵੀ ਮਿਲਣ ਆ ਗਏ । ਆਸਿਮ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਆਪਣੇ ਦੋਸਤਾਂ ਦੇ ਨਾਲ ਲੌਂਗ ਡਰਾਈਵ ਤੇ ਨਿਕਲੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਆਸਿਮ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । https://www.instagram.com/p/B9O1CwKhP8p/ ਵੀਡੀਓ ਵਿੱਚ ਹਿਮਾਂਸ਼ੀ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਹਿਮਾਂਸ਼ੀ ਖੁਰਾਣਾ ਤੇ ਆਸਿਮ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਵਿੱਚ ਹੋਈ ਸੀ । ਇੱਥੇ ਦੋਵਾਂ ਦੀ ਦੋਸਤੀ ਕਾਫੀ ਸੁਰਖੀਆਂ ਵਿੱਚ ਰਹੀ ਤੇ ਬਾਅਦ ਵਿੱਚ ਆਸਿਮ ਹਿਮਾਂਸ਼ੀ ਦੇ ਪਿਆਰ ਦੀ ਗ੍ਰਿਫਤ ਵਿੱਚ ਆ ਗਏ । https://www.instagram.com/p/B9YKJBDh6Bl/
Advertisment

Stay updated with the latest news headlines.

Follow us:
Advertisment
Advertisment
Latest Stories
Advertisment