Advertisment

ਗਾਇਕ ਰਵਿੰਦਰ ਰੰਗੋਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਅਸੀਂ ਸਰਦਾਰ ਹਾਂ’

author-image
By Rupinder Kaler
New Update
ਗਾਇਕ ਰਵਿੰਦਰ ਰੰਗੋਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਅਸੀਂ ਸਰਦਾਰ ਹਾਂ’
Advertisment
ਗਾਇਕ ਰਵਿੰਦਰ ਰੰਗੋਵਾਲ ਨਵਾਂ ਗਾਣੇ ਲੈ ਕੇ ਆ ਰਹੇ ਹਨ । ‘ਅਸੀਂ ਸਰਦਾਰ ਹਾਂ’ ਟਾਈਟਲ ਹੇਠ ਇਸ ਗਾਣੇ ਦਾ 11 ਅਕਤੂਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਟ ਪ੍ਰੀਮੀਅਰ ਕੀਤਾ ਜਾਵੇਗਾ । ਗਾਣੇ ਦੇ ਬੋਲ ਵੀ ਰਵਿੰਦਰ ਰੰਗੋਵਾਲ ਨੇ ਹੀ ਲਿਖੇ ਹਨ, ਇੱਥੋਂ ਤੱਕ ਕਿ ਗੀਤ ਦੀ ਵੀਡੀਓ ਵੀ ਉਹਨਾਂ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵਿੰਦਰ ਰੰਗੋਵਾਲ ਆਪਣੀ ਗਾਇਕੀ ਤੇ ਭੰਗੜਾ ਟੀਮਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ । ਉਹਨਾਂ ਦੀਆਂ ਭੰਗੜਾ ਟੀਮਾਂ ਦਾ ਦੇਸ਼ ਵਿਦੇਸ਼ ਵਿੱਚ ਸਿੱਕ ਚਲਦਾ ਹੈ । ਉਹਨਾਂ ਨੇ ਆਪਣੀ ਟੀਮ ਨਾਲ ਪੰਜਾਬ ਦੇ ਕਈ ਲੋਕ ਨਾਚਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment