ਤਨੁਸ਼੍ਰੀ ਦੱਤਾ –ਨਾਨਾ ਪਾਟੇਕਰ ਦੇ ਵਿਵਾਦ 'ਤੇ ਬੋਲੀ ਸਹਾਇਕ ਨਿਰਦੇਸ਼ਕਾ 

Written by  Shaminder   |  September 29th 2018 12:00 PM  |  Updated: September 29th 2018 12:00 PM

ਤਨੁਸ਼੍ਰੀ ਦੱਤਾ –ਨਾਨਾ ਪਾਟੇਕਰ ਦੇ ਵਿਵਾਦ 'ਤੇ ਬੋਲੀ ਸਹਾਇਕ ਨਿਰਦੇਸ਼ਕਾ 

ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਦੇ ਵਿਵਾਦ ਦਰਮਿਆਨ ਫਿਲਮ 'ਹੌਰਨ ਓਕੇ ਪਲੀਜ਼' ਦੀ ਸਹਾਇਕ ਨਿਰਦੇਸ਼ਕਾ ਸ਼ਾਇਨੀ ਸ਼ੈੱਟੀ ਦਾ ਬਿਆਨ ਸਾਹਮਣੇ ਆਇਆ ਹੈ । ਹਾਲ 'ਚ aੁਨ੍ਹਾਂ ਨੇ ਇੱਕ ਇੰਟਰਵਿਊ ਦਿੱਤੀ ਸੀ । ਜਿਸ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਫਿਲਮ 'ਚ ਉਹ ਇੱਕ ਆਈਟਮ ਗੀਤ ਸ਼ੂਟ ਕਰ ਰਹੀ ਸੀ ਪਰ ਉਹ ਇੱਕ ਖਾਸ ਸਟੈੱਪ ਤੋਂ ਬਾਅਦ ਥੋੜੀ ਪ੍ਰੇਸ਼ਾਨ ਨਜ਼ਰ ਆਈ । "ਇਹ ਸਭ ਮੇਰੇ ਤੋਂ ਕੁਝ ਦੂਰੀ 'ਤੇ ਹੀ ਹੋ ਰਿਹਾ ਸੀ ,ਪਰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਸ ਗੱਲ ਤੋਂ ਪਰੇਸ਼ਾਨ ਸੀ ਪਰ ਏਨਾਂ ਜ਼ਰੂਰ ਦਿੱਸ ਰਿਹਾ ਸੀ ਕਿ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਸੀ ਕਰ ਰਹੀ"

ਹੋਰ ਵੇਖੋ : ਫਿਲਮ ‘ਆਸ਼ਿਕ਼ ਬਨਾਯਾ ਆਪਨੇ’ ਦੀ ਇਹ ਅਦਾਕਾਰ ਦਿਖਦੀ ਹੈ ਹੁਣ ਕੁਝ ਇਸ ਤਰਾਂ ਦੀ

Tanushree Dutta-Nana Patekar Controversy: Actress Says She Is Not Afraid Of Threats -- Watch video Tanushree Dutta-Nana Patekar Controversy: Actress Says She Is Not Afraid Of Threats -- Watch video

 

ਸ਼ਾਇਨੀ ਨੇ ਕਿਹਾ ਕਿ "ਇਸ ਤੋਂ ਬਾਅਦ ਉਹ ਵੈਨਿਟੀ ਵੈਨ 'ਚ ਚਲੀ ਗਈ ਸੈੱਟ 'ਤੇ ਇਹ ਗੱਲਾਂ ਹੋਣ ਲੱਗ ਪਈਆਂ ਕਿ ਬਾਕੀ ਹੀਰੋਇਨਾਂ ਸਹਿਯੋਗ ਨਹੀਂ ਕਰ ਰਹੀਆਂ । ਉਸ ਸਮੇਂ ਹੜਕੰਪ ਮੱਚ ਗਿਆ ,ਸਭ ਵੈਨਿਟੀ ਵੈਨ ਦੇ ਅੰਦਰ ਅਤੇ ਬਾਹਰ ਜਾ ਰਹੇ ਸਨ । ਸ਼ਾਇਨੀ ਸ਼ੈੱਟੀ ਦੇ ਇਸ ਬਿਆਨ ਨਾਲ ਨਾਨਾ ਪਾਟੇਕਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ । ਪਰ ਤਨੁਸ਼੍ਰੀ ਦੱਤਾ ਦੇ ਇਨ੍ਹਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਨਿਰਪੱਖ ਤਰੀਕੇ ਨਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ । ਪਰ ਹੁਣ ਨਾਨਾ ਪਾਟੇਕਰ ਲਈ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਹ ਤਨੁਸ਼੍ਰੀ ਦੇ ਇਲਜ਼ਾਮਾਂ ਤੋਂ ਬਚ ਕੇ ਕਿਸ ਤਰ੍ਹਾਂ ਖੁਦ ਨੂੰ ਪਾਕ ਸਾਫ ਦੱਸ ਸਕਣਗੇ । ਦੱਸ ਦਈਏ ਕਿ ਬੀਤੇ ਦਿਨ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ ।

Nana Patekar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network