ਸਿਰਫ ਤਿੰਨ ਸਾਲ ਦੀ ਉਮਰ ’ਚ ਤੈਮੂਰ ਅਲੀ ਖ਼ਾਨ ਨੇ ਪਾਲੇ ਹਨ ਇਹ ਵੱਡੇ ਸ਼ੌਂਕ

Written by  Rupinder Kaler   |  October 02nd 2020 01:45 PM  |  Updated: October 02nd 2020 01:45 PM

ਸਿਰਫ ਤਿੰਨ ਸਾਲ ਦੀ ਉਮਰ ’ਚ ਤੈਮੂਰ ਅਲੀ ਖ਼ਾਨ ਨੇ ਪਾਲੇ ਹਨ ਇਹ ਵੱਡੇ ਸ਼ੌਂਕ

ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਰਕੇ ਆਏ ਦਿਨ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ । ਵੈਸੇ ਤਾਂ ਬਹੁਤ ਸਾਰੇ ਸਟਾਰ ਕਿਡ ਹਨ ਪਰ ਸਭ ਤੋਂ ਜ਼ਿਆਦਾ ਤੈਮੂਰ ਨੂੰ ਪਸੰਦ ਕੀਤਾ ਜਾਂਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਪੂਰੇ 3 ਸਾਲਾਂ ਦੇ ਹੋ ਗਏ ਹਨ । ਤੈਮੂਰ ਦਾ ਜਨਮ 20 ਦਸੰਬਰ 2016 ਵਿੱਚ ਹੋਇਆ ਸੀ ।

taimur

ਕਰੀਨਾ ਕਪੂਰ ਜਦੋਂ ਵੀ ਕੋਈ ਤੈਮੂਰ ਦੀ ਫੋਟੋ ਸ਼ੇਅਰ ਕਰਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਮੀਡੀਆ ਵਾਲੇ ਵੀ ਤੈਮੂਰ ਦੀਆਂ ਤਸਵੀਰਾਂ ਖਿੱਚਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ ।

taimur

ਸਿਰਫ 3 ਸਾਲ ਦੀ ਉਮਰ ਦਾ ਤੈਮੂਰ ਬਹੁਤ ਵੱਡੇ ਸ਼ੌਂਕ ਰੱਖਦਾ ਹੈ । ਕਰੀਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਤੈਮੂਰ ਕੈਮਰੇ ਦੇ ਅੱਗੇ ਆਉਣ ਤੋਂ ਮਨਾ ਕਰ ਦਿੰਦਾ ਹੈ । ਜਦੋਂ ਵੀ ਕੋਈ ਉਸ ਦੀ ਪਿਕਚਰ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਫ ਕਹਿ ਦਿੰਦਾ ਨੋ ਪਿਕਚਰ ਪਲੀਜ ।

taimur

ਹਾਲ ਹੀ ਵਿੱਚ ਤੈਮੂਰ ਨੇ ਆਪਣੀ ਮੰਮੀ ਕਰੀਨਾ ਲਈ ਆਪਣੇ ਹੱਥਾਂ ਨਾਲ ਆਈਸਕਰੀਮ ਬਣਾਈ ਸੀ ਜਿਸ ਦੀ ਜਾਣਕਾਰੀ ਸ਼ੱੈਫ ਵਿਜੈ ਚੌਹਾਨ ਨੇ ਖੁਦ ਦਿੱਤੀ ਸੀ । ਤੈਮੂਰ ਨੂੰ ਯੋਗਾ ਕਰਨ ਦਾ ਵੀ ਬਹੁਤ ਸ਼ੌਂਕ ਹੈ । ਇਸ ਲਈ ਉਹ ਯੋਗਾ ਦੀਆਂ ਕਲਾਸਾਂ ਵੀ ਲੈਂਦੇ ਹਨ । ਇਸ ਤੋਂ ਇਲਾਵਾ ਤੈਮੂਰ ਨੂੰ ਬੈਡਮਿੰਟਨ ਤੇ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਂਕ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network