ਸਿਰਫ ਤਿੰਨ ਸਾਲ ਦੀ ਉਮਰ ’ਚ ਤੈਮੂਰ ਅਲੀ ਖ਼ਾਨ ਨੇ ਪਾਲੇ ਹਨ ਇਹ ਵੱਡੇ ਸ਼ੌਂਕ

written by Rupinder Kaler | October 02, 2020

ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਰਕੇ ਆਏ ਦਿਨ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ । ਵੈਸੇ ਤਾਂ ਬਹੁਤ ਸਾਰੇ ਸਟਾਰ ਕਿਡ ਹਨ ਪਰ ਸਭ ਤੋਂ ਜ਼ਿਆਦਾ ਤੈਮੂਰ ਨੂੰ ਪਸੰਦ ਕੀਤਾ ਜਾਂਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਪੂਰੇ 3 ਸਾਲਾਂ ਦੇ ਹੋ ਗਏ ਹਨ । ਤੈਮੂਰ ਦਾ ਜਨਮ 20 ਦਸੰਬਰ 2016 ਵਿੱਚ ਹੋਇਆ ਸੀ । taimur ਕਰੀਨਾ ਕਪੂਰ ਜਦੋਂ ਵੀ ਕੋਈ ਤੈਮੂਰ ਦੀ ਫੋਟੋ ਸ਼ੇਅਰ ਕਰਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਮੀਡੀਆ ਵਾਲੇ ਵੀ ਤੈਮੂਰ ਦੀਆਂ ਤਸਵੀਰਾਂ ਖਿੱਚਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ । taimur ਸਿਰਫ 3 ਸਾਲ ਦੀ ਉਮਰ ਦਾ ਤੈਮੂਰ ਬਹੁਤ ਵੱਡੇ ਸ਼ੌਂਕ ਰੱਖਦਾ ਹੈ । ਕਰੀਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਤੈਮੂਰ ਕੈਮਰੇ ਦੇ ਅੱਗੇ ਆਉਣ ਤੋਂ ਮਨਾ ਕਰ ਦਿੰਦਾ ਹੈ । ਜਦੋਂ ਵੀ ਕੋਈ ਉਸ ਦੀ ਪਿਕਚਰ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਫ ਕਹਿ ਦਿੰਦਾ ਨੋ ਪਿਕਚਰ ਪਲੀਜ । taimur ਹਾਲ ਹੀ ਵਿੱਚ ਤੈਮੂਰ ਨੇ ਆਪਣੀ ਮੰਮੀ ਕਰੀਨਾ ਲਈ ਆਪਣੇ ਹੱਥਾਂ ਨਾਲ ਆਈਸਕਰੀਮ ਬਣਾਈ ਸੀ ਜਿਸ ਦੀ ਜਾਣਕਾਰੀ ਸ਼ੱੈਫ ਵਿਜੈ ਚੌਹਾਨ ਨੇ ਖੁਦ ਦਿੱਤੀ ਸੀ । ਤੈਮੂਰ ਨੂੰ ਯੋਗਾ ਕਰਨ ਦਾ ਵੀ ਬਹੁਤ ਸ਼ੌਂਕ ਹੈ । ਇਸ ਲਈ ਉਹ ਯੋਗਾ ਦੀਆਂ ਕਲਾਸਾਂ ਵੀ ਲੈਂਦੇ ਹਨ । ਇਸ ਤੋਂ ਇਲਾਵਾ ਤੈਮੂਰ ਨੂੰ ਬੈਡਮਿੰਟਨ ਤੇ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਂਕ ਹੈ ।

0 Comments
0

You may also like