ਮਰਨ ਸਮੇਂ ਰਾਜ ਕੁਮਾਰ ਨੇ ਸਲਮਾਨ ਖ਼ਾਨ ਨੂੰ ਦਿੱਤਾ ਸੀ ਇਹ ‘ਗੁਰਮੰਤਰ’, ਇਸ ਮੰਤਰ ਨੂੰ ਅੱਜ ਵੀ ਫਾਲੋ ਕਰਦੇ ਹਨ ਸਲਮਾਨ

written by Rupinder Kaler | October 13, 2021

ਬਾਲੀਵੁੱਡ ਇੰਡਸਟਰੀ ਵਿੱਚ ਰਾਜ ਕੁਮਾਰ (Raaj Kumar) ਦੀ ਬਦਜ਼ੁਬਾਨੀ ਦੇ ਤਾਂ ਤੁਸੀਂ ਬਹੁਤ ਕਿੱਸੇ ਸੁਣੇ ਹੋਣਗੇ । ਪਰ ਸਲਮਾਨ ਖਾਨ (salman khan) ਨਾਲ ਜੁੜਿਆ ਇੱਕ ਕਿੱਸਾ ਦਿਲ ਨੂੰ ਛੂਹ ਲੈਣ ਵਾਲਾ ਹੈ । ਅਸੀਂ ਸਾਰੇ ਜਾਣਦੇ ਹਾਂ ਕਿ ਰਾਜ ਕੁਮਾਰ ਨੇ ਸਲਮਾਨ ਖ਼ਾਨ ਨੂੰ ਪਹਿਲੀ ਮੁਲਾਕਾਤ ਵਿੱਚ ਖੂਬ ਖਰੀ ਖੋਟੀ ਸੁਣਾਈ ਸੀ । ਪਰ ਇਸ ਦੇ ਉਲਟ ਰਾਜ ਕੁਮਾਰ ਨਾਲ ਸਲਮਾਨ ਦੀ ਆਖਰੀ ਮੁਲਾਕਾਤ ਹਰ ਇੱਕ ਨੂੰ ਬਹੁਤ ਭਾਵੁਕ ਕਰ ਜਾਂਦੀ ਹੈ । ਦਰਅਸਲ ਸਲਮਾਨ ਖ਼ਾਨ ਨੂੰ ਜਦੋਂ ਪਤਾ ਲੱਗਿਆ ਕਿ ਰਾਜ ਕੁਮਾਰ (Raaj Kumar) ਬਹੁਤ ਬਿਮਾਰ ਹਨ, ਉਹਨਾਂ ਨੂੰ ਕੈਂਸਰ ਹੈ, ਹਾਲਤ ਬਹੁਤ ਨਾਜੁਕ ਹੈ, ਤਾਂ ਉਹਨਾਂ ਤੋਂ ਰਹਿ ਨਹੀਂ ਹੋਇਆ ਤੇ ਉਹ ਤੁਰੰਤ ਰਾਜ ਕੁਮਾਰ ਨੂੰ ਰਾਤ ਦੇ ਸਮੇਂ ਮਿਲਣ ਚਲੇ ਗਏ ।

Pic Courtesy: Instagram

ਹੋਰ ਪੜ੍ਹੋ :

ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਹੋ ਰਹੇ ਟੈਸਟ, ਜਲਦ ਸਿਹਤਯਾਬੀ ਲਈ ਹਰ ਕੋਈ ਕਰ ਰਿਹਾ ਅਰਦਾਸ

Pic Courtesy: Instagram

ਰਾਜ ਕੁਮਾਰ (Raaj Kumar) ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਹਨਾਂ ਦੇ ਮਰਨ ਦੀ ਖਬਰ ਇੰਡਸਟਰੀ ਵਿੱਚ ਪਹਿਲਾਂ ਨਹੀਂ ਫੈਲਣੀ ਚਾਹੀਦੀ । ਇਸ ਲਈ ਉਹਨਾਂ ਦੇ ਪਰਿਵਾਰ ਨੇ ਸਲਮਾਨ ਨੂੰ ਰਾਜ ਕੁਮਾਰ ਮਿਲਣ ਤੋਂ ਮਨਾ ਕਰ ਦਿੱਤਾ, ਪਰ ਸਲਮਾਨ ਦੇ ਜਿਦ ਫੜਨ ਤੇ ਇਮੋਸ਼ਨਲ ਹੋਣ ਕਰਕੇ ਰਾਜ ਕੁਮਾਰ ਦਾ ਪਰਿਵਾਰ ਪਿੰਘਲ ਗਿਆ ਤੇ ਉਹਨਾਂ ਨੇ ਸਲਮਾਨ ਨੂੰ ਰਾਜ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ । ਰਾਜ ਕੁਮਾਰ ਇੱਕ ਕਮਰੇ ਵਿੱਚ ਇੱਕਲੇ ਲੇਟੇ ਹੋਏ ਸਨ, ਉਹ ਬਹੁਤ ਕਮਜੋਰ ਸਨ । ਸਲਮਾਨ (salman khan)  ਨੇ ਦੱਸਿਆ ਕਿ ਰਾਜ ਏਨੇਂ ਕਮਜ਼ੋਰ ਸਨ ਕਿ ਉਹਨਾਂ ਦੀ ਆਵਾਜ਼ ਤੱਕ ਨਹੀਂ ਸੀ ਨਿਕਲ ਰਹੀ ।

raaj kumar Pic Courtesy: Instagram

ਸਲਮਾਨ (salman khan)  ਆਪਣਾ ਕੰਨ ਰਾਜ ਦੇ ਮੂੰਹ ਕੋਲ ਲੈ ਗਏ । ਇਸ ਦੌਰਾਨ ਰਾਜ ਨੇ ਜੋ ਕਿਹਾ ਉਹ ਸਲਮਾਨ ਨੇ ਆਪਣੇ ਪੱਲੇ ਬੰਨ ਲਿਆ । ਰਾਜ (Raaj Kumar) ਨੇ ਮਰਨ ਤੋਂ 13 ਦਿਨ ਪਹਿਲਾਂ ਸਲਮਾਨ ਨੂੰ ਕਿਹਾ ਸੀ ‘ਮੈਨੂੰ ਕਈ ਲੋਕਾਂ ਨੇ ਕਿਹਾ ਕਿ ਨਵਾਂ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ । ਕਦੇ ਵੀ ਪੈਸੇ ਵਾਸਤੇ ਕਿਸੇ ਫ਼ਿਲਮ ਨੂੰ ਸਾਈਨ ਨਾ ਕਰੀ । ਲੋਕਾਂ ਨੇ ਮੈਨੂੰ ਕਿਹਾ ਕਿ ਮੁੰਡਾ ਲੋਕਾਂ ਦੀ ਮਦਦ ਵੀ ਕਰਦਾ ਹੈ । ਕਦੇ ਵੀ ਕਿਸੇ ਨੂੰ ਇਹ ਅਹਿਸਾਸ ਨਾ ਕਰਵਾਈ ਕਿ ਤੂੰ ਉਹਨਾਂ ਦੀ ਮਦਦ ਕੀਤੀ ਹੈ । ਮਦਦ ਦਾ ਇਨਾਮ ਮਿਲਣ ਨਾਲ ਉਸ ਦਾ ਮਹੱਤਵ ਘੱਟ ਜਾਂਦਾ ਹੈ । ਫਿਰ ਉਹ ਇੱਕ ਸੌਦਾ ਬਣ ਜਾਂਦਾ ਹੈ’ । ਸਲਮਾਨ ਇਹਨਾਂ ਗੱਲਾਂ ਨੂੰ ਅੱਜ ਵੀ ਫਾਲੋ ਕਰਦੇ ਹਨ ।

0 Comments
0

You may also like