ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਵਿਆਹ ਦੀ ਜਗ੍ਹਾ ਦਾ ਹੋਇਆ ਖੁਲਾਸਾ, ਸੁਨੀਲ ਸ਼ੈੱਟੀ ਨੂੰ ਖੂਬ ਪਸੰਦ ਹੈ ਇਹ ਜਗ੍ਹਾ

written by Lajwinder kaur | September 06, 2022

Athiya Shetty, KL Rahul wedding: ਬਾਲੀਵੁੱਡ ਤੇ ਕ੍ਰਿਕੇਟ ਜਗਤ ਦਾ ਹਮੇਸ਼ ਤੋਂ ਗਹਿਰਾ ਸਬੰਧ ਰਿਹਾ ਹੈ। ਕਈ ਨਾਮੀ ਕ੍ਰਿਕੇਟਰਾਂ ਨੇ ਬਾਲੀਵੁੱਡ ਹੀਰੋਇਨਾਂ ਦੇ ਨਾਲ ਵਿਆਹ ਕਰਵਾਇਆ ਹੈ। ਬਹੁਤ ਜਲਦ ਇੱਕ ਹੋਰ ਜੋੜਾ ਵਿਆਹ ਕਰਵਾਉਣ ਜਾ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ, ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਹੁਣ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੇ ਪਰਿਵਾਰਾਂ ਨੇ ਇਸ ਸਬੰਧੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਵਿਆਹ ਦਾ ਸਥਾਨ ਵੀ ਸਾਹਮਣੇ ਆ ਗਿਆ ਹੈ। ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਇਸ ਸਟਾਰ ਜੋੜੇ ਦੇ ਵਿਆਹ ਦੀਆਂ ਕੀ ਤਿਆਰੀਆਂ ਚੱਲ ਰਹੀਆਂ ਹਨ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਦਾ ਅਦਾ ਕੀਤਾ ਸ਼ੁਕਰਾਨਾ

Athiya Image Source: Instagram

ਮੀਡੀਆ ਰਿਪੋਰਟਸ ਮੁਤਾਬਿਕ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਪਰਿਵਾਰ ਨੇ ਵਿਆਹ ਦਾ ਸਥਾਨ ਤੈਅ ਕਰ ਲਿਆ ਹੈ ਅਤੇ ਤਰੀਕ ਦਾ ਫੈਸਲਾ ਕੇਐੱਲ ਰਾਹੁਲ ਆਪਣੇ ਸ਼ੈਡਿਊਲ ਦੇ ਆਧਾਰ 'ਤੇ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਇਕ ਮਸ਼ਹੂਰ ਵਿਆਹ ਪ੍ਰਬੰਧਕ ਆਪਣੀ ਟੀਮ ਨਾਲ ਖੰਡਾਲਾ ਦਾ ਦੌਰਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ 5 ਸਟਾਰ ਹੋਟਲਾਂ ਨੂੰ ਛੱਡ ਕੇ ਆਥੀਆ ਅਤੇ ਕੇਐੱਲ ਰਾਹੁਲ ਨੇ ਖੰਡਾਲਾ 'ਚ ਪਿਤਾ ਸੁਨੀਲ ਦੇ ਘਰ ਜਹਾਂ 'ਚ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

KL Rahul And Athiya Shetty Image Source: Instagram

ਖੰਡਾਲਾ ਦਾ ਘਰ ਸੁਨੀਲ ਸ਼ੈਟੀ ਦੇ ਦਿਲ ਦੇ ਬਹੁਤ ਨੇੜੇ ਹੈ। ਸੁਨੀਲ ਅਤੇ ਮਾਨਾ ਸ਼ੈੱਟੀ ਦਾ ਇਹ ਘਰ 17 ਸਾਲ ਪਹਿਲਾਂ ਬਣਿਆ ਸੀ। ਇਹ ਇੱਕ ਵੱਡੀ ਜਗ੍ਹਾ ਵਿੱਚ ਫੈਲਿਆ ਹੋਇਆ ਹੈ। ਅਦਾਕਾਰ ਦਾ ਘਰ ਹਰਿਆਲੀ ਦੇ ਵਿਚਕਾਰ ਸਥਿਤ ਹੈ। ਸੂਤਰਾਂ ਦੀ ਮੰਨੀਏ ਤਾਂ ਆਥੀਆ ਅਤੇ ਕੇਐੱਲ ਰਾਹੁਲ ਦੇ ਪਰਿਵਾਰਕ ਮੈਂਬਰ ਜਲਦ ਹੀ ਵਿਆਹ 'ਚ ਸ਼ਾਮਲ ਹੋਣ ਵਾਲੇ ਕਰੀਬੀ ਲੋਕਾਂ ਨੂੰ ਦਸੰਬਰ ਦੇ ਅੰਤ ਤੋਂ ਲੈ ਕੇ ਜਨਵਰੀ ਦੇ ਪਹਿਲੇ ਹਫਤੇ ਆਪਣੇ ਆਪ ਨੂੰ ਫਰੀ ਰੱਖਣ ਲਈ ਸੂਚਿਤ ਕਰਨਗੇ। ਇਸ ਤੋਂ ਇਲਾਵਾ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

Looking for Athiya Shetty, KL Rahul's marriage date and venue? Here's what you need to know Image Source: Instagram

You may also like