ਆਥੀਆ ਸ਼ੈੱਟੀ ਨੇ ਕੇਐਲ ਰਾਹੁਲ ਦੇ ਦਮਦਾਰ ਅਰਧ ਸ਼ਤਕ 'ਤੇ ਦਿੱਤੀ ਪ੍ਰਤੀਕਿਰਿਆ, ਪੋਸਟ ਸਾਂਝੀ ਕਰ ਕੀਤਾ ਖੁਸ਼ੀ ਦਾ ਇਜ਼ਹਾਰ

written by Pushp Raj | January 13, 2023 02:30pm

Athiya Shetty reacts on KL Rahul's half-century: ਸ਼੍ਰੀਲੰਕਾ ਦੇ ਖਿਲਾਫ ਦੂਜੇ ਵਨਡੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੇ ਜਿੱਤ ਆਪਣੇ ਨਾਂ ਕੀਤੀ। ਟੀਮ ਇੰਡੀਆ ਨੇ ਪਹਿਲਾ ਵਨਡੇ ਜਿੱਤ ਲਿਆ ਹੈ ਅਤੇ ਹੁਣ ਦੂਜਾ ਵਨਡੇ ਵੀ ਜਿੱਤ ਕੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਕੇਐਲ ਰਾਹੁਲ ਨੇ ਆਪਣੇ ਬੱਲੇ ਦਾ ਜਾਦੂ ਚਲਾਉਂਦੇ ਹੋਏ ਅਜੇਤੂ ਅਰਧ ਸ਼ਤਕ ਬਣਾਇਆ ਹੈ। ਜਿੱਥੇ ਹਰ ਕੋਈ ਉਸ ਦੇ ਪ੍ਰਦਰਸ਼ਨ ਦੀ ਤਾਰੀਫ ਕਰ ਰਿਹਾ ਹੈ, ਉੱਥੇ ਹੀ ਰਾਹੁਲ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 215 ਦੌੜਾਂ ਬਣਾਈਆਂ ਅਤੇ ਉਸ ਦੀ ਪਾਰੀ 40 ਓਵਰਾਂ 'ਤੇ ਹੀ ਸਿਮਟ ਗਈ। ਫਿਰ ਭਾਰਤ ਬੱਲੇਬਾਜ਼ੀ ਕਰਨ ਆਇਆ ਅਤੇ 100 ਦੌੜਾਂ ਦੇ ਅੰਦਰ ਚੋਟੀ ਦੇ 4 ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ, ਕੇਐਲ ਰਾਹੁਲ ਨੇ ਬੱਲੇ ਨਾਲ ਆਪਣਾ ਜਾਦੂ ਚਲਾਇਆ ਅਤੇ ਅਜੇਤੂ ਅਰਧ ਸੈਂਕੜਾ ਲਗਾਇਆ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ।

ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਨੇ ਵੀ ਆਪਣੇ ਬੁਆਏਫ੍ਰੈਂਡ ਕੇਐਲ ਰਾਹੁਲ ਦੇ ਪ੍ਰਦਰਸ਼ਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਆਥੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕ੍ਰਿਕਟਰ ਦੀ ਪੋਸਟ ਸ਼ੇਅਰ ਕੀਤੀ ਹੈ ਜਿਸ ਨਾਲ ਉਸ ਨੇ ਦਿਲ ਦਾ ਇਮੋਜੀ ਲਗਾਇਆ ਹੈ।

ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਕੁਝ ਦਿਨਾਂ 'ਚ ਸੱਤ ਫੇਰੇ ਲੈਣ ਵਾਲੇ ਹਨ। ਇਸ ਦੇ ਲਈ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

ਦੱਸ ਦਈਏ ਕਿ ਕੇਐਲ ਤੇ ਆਥੀਆ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿੱਚ ਆਥੀਆ ਸ਼ੈੱਟੀ ਵੱਲੋਂ ਪਾਈ ਗਈ ਇਸ ਪੋਸਟ 'ਤੇ ਫੈਨਜ਼ ਵੱਖ-ਵੱਖ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 16 ਜਨਵਰੀ ਤੋਂ ਵੇਖੋ ਟੀਵੀ ਸੀਰੀਅਲ ‘ਵੰਗਾਂ’

ਖਬਰਾਂ ਮੁਤਾਬਕ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੀ ਤਰੀਕ ਵੀ ਤੈਅ ਹੋ ਗਈ ਹੈ, ਦੋਵੇਂ 23 ਜਨਵਰੀ ਨੂੰ ਸੱਤ ਫੇਰੇ ਲੈਣ ਜਾ ਰਹੇ ਹਨ। ਆਥੀਆ ਅਤੇ ਕੇ.ਐੱਲ ਰਾਹੁਲ ਖੰਡਾਲਾ ਵਿੱਚ ਵਿਆਹ ਕਰਨ ਵਾਲੇ ਹਨ। ਆਥੀਆ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੇ ਫੰਕਸ਼ਨ ਪੂਰੇ ਤਿੰਨ ਦਿਨ ਚੱਲਣ ਵਾਲੇ ਹਨ, ਜਿਸ ਵਿੱਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਣਗੇ।

You may also like