Advertisment

ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ ’ਤੇ ਕੀਤੀ ਗਈ ਭੰਨਤੋੜ

author-image
By Rupinder Kaler
New Update
ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ ’ਤੇ ਕੀਤੀ ਗਈ ਭੰਨਤੋੜ
Advertisment
ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' (Ashram 3) ਦੇ ਸੈੱਟ 'ਤੇ ਭੰਨਤੋੜ ਹੋਈ ਹੈ । ਖ਼ਬਰਾਂ ਮੁਤਾਬਿਕ ਭੋਪਾਲ 'ਚ ਬਜਰੰਗ ਦਲ ਦੇ ਲੋਕਾਂ ਨੇ 'ਆਸ਼ਰਮ 3' ਦੇ ਸੈੱਟ ਦੀ ਭੰਨਤੋੜ ਕੀਤੀ। ਬਜਰੰਗ ਦਲ (Bajrang Dal) ਦੇ ਲੋਕਾਂ ਨੇ ਪ੍ਰਕਾਸ਼ ਝਾਅ ਦੇ ਚਿਹਰੇ 'ਤੇ ਸਿਆਹੀ ਵੀ ਸੁੱਟੀ ਹੈ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਮੱਧ ਪ੍ਰਦੇਸ਼ ਵਿੱਚ ਸੀਰੀਜ਼ ਦੀ ਸ਼ੂਟਿੰਗ ਨਹੀਂ ਹੋਣ ਦੇਵੇਗਾ। Bobby Deol Pic Courtesy: Instagram ਹੋਰ ਪੜ੍ਹੋ :
Advertisment
ਦਰਸ਼ਨ ਔਲਖ ਨੇ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਕਰ ਦਿੱਤਾ ਵੱਡਾ ਐਲਾਨ Bobby Deol Old Photo Viral On Social Media Pic Courtesy: Instagram ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਸੈੱਟ 'ਤੇ ਪ੍ਰਕਾਸ਼ ਝਾਅ ਮੁਰਦਾਬਾਦ, ਬੌਬੀ ਦਿਓਲ (Bobby Deol)  ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ । ਬਜਰੰਗ ਦਲ ਦੇ ਭੋਪਾਲ ਨੇਤਾ ਸੁਸ਼ੀਲ ਸੁਡੇਲੇ ਨੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸੂਬੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Advertisment
ਉਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫਿਲਮ ਉਦਯੋਗ ਦੇ ਲੋਕ ਮੱਧ ਪ੍ਰਦੇਸ਼ ਵਿੱਚ ਆ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਨ ਕਿਉਂਕਿ ਇਸ ਨਾਲ ਲੋਕਾਂ ਨੂੰ ਕੰਮ ਮਿਲਦਾ ਹੈ । ਪਰ ਇਸ ਜ਼ਮੀਨ ਦੀ ਵਰਤੋਂ ਹਿੰਦੂ ਸਮਾਜ ਨੂੰ ਜ਼ਲੀਲ ਕਰਨ ਲਈ ਨਹੀਂ ਹੋਣੀ ਚਾਹੀਦੀ । ਸੁਸ਼ੀਲ ਸੁਡੇਲੇ ਨੇ ਕਿਹਾ ਕਿ ਬਾਕੀ ਵੈੱਬ ਸੀਰੀਜ਼ ਵਿੱਚ ਇਹ ਦਿਖਾਇਆ ਗਿਆ ਸੀ ਕਿ 'ਆਸ਼ਰਮ' ਵਿੱਚ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ । ਕੀ ਇਸ ਤਰ੍ਹਾਂ ਹੁੰਦਾ ਹੈ? ਹਿੰਦੂਆਂ ਨੂੰ ਬਦਨਾਮ ਕਰਨਾ ਬੰਦ ਕਰੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment