ਮੁੰਬਈ 'ਚ ਸ਼ੂਟਿੰਗ ਦੌਰਾਨ ਕੈਰੀ ਆਨ ਜੱਟਾ ਫ਼ਿਲਮ ਦੀ ਇਸ ਅਦਾਕਾਰਾ 'ਤੇ ਹੋਇਆ ਹਮਲਾ

Written by  Aaseen Khan   |  June 20th 2019 03:46 PM  |  Updated: June 20th 2019 03:46 PM

ਮੁੰਬਈ 'ਚ ਸ਼ੂਟਿੰਗ ਦੌਰਾਨ ਕੈਰੀ ਆਨ ਜੱਟਾ ਫ਼ਿਲਮ ਦੀ ਇਸ ਅਦਾਕਾਰਾ 'ਤੇ ਹੋਇਆ ਹਮਲਾ

ਅਦਾਕਾਰ ਅਤੇ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਤੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਨਾਮਵਰ ਅਦਾਕਾਰਾ ਮਾਹੀ ਗਿੱਲ ਦੇ ਨਾਲ ਕੁਝ ਲੋਕਾਂ ਵੱਲੋਂ ਮਾਰਕੁੱਟ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਖੁਦ ਨਿਰਦੇਸ਼ਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਇਹ ਹਮਲਾ ਮੁੰਬਈ ਦੇ ਕੋਲ ਠਾਣੇ ਦੇ ਘੋਡਬੰਦਰ ਰੋਡ ਇਲਾਕੇ 'ਚ ਇੱਕ ਫੈਕਟਰੀ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੋਇਆ ਹੈ। ਉਸ ਸਮੇਂ ਮਾਹੀ ਗਿੱਲ ਸਮੇਤ ਸਾਰਾ ਕਰਿਉ ਉੱਥੇ ਮੌਜੂਦ ਸੀ।

 

View this post on Instagram

 

V v sad ! Violence on sets of #fixer

A post shared by Erk❤️rek (@ektaravikapoor) on

ਫ਼ਿਕਸਰ ਨਾਮ ਦੀ ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਹਮਲਾ 19 ਜੂਨ ਸ਼ਾਮ ਨੂੰ ਤਕਰੀਬਨ 4.30 ਵਜੇ ਦੇ ਕਰੀਬ ਹੋਇਆ ਜਿਸ 'ਚ ਕਰਿਉ ਦੇ ਕਈ ਮੈਂਬਰ ਸ਼ੋਅ ਦੇ ਨਿਰਮਾਤਾ ਸਾਕੇਤ ਸਾਹਨੀ ਮੁਤਾਬਕ ਚਾਰ ਤੋਂ ਪੰਜ ਲੋਕ ਸ਼ੂਟ ਦੌਰਾਨ ਸੈੱਟ 'ਤੇ ਹਥਿਆਰਾਂ ਨਾਲ ਆਏ ਤੇ ਕਰਿਉ ਤੇ ਹਮਲਾ ਕਰ ਦਿੱਤਾ। ਮਾਹੀ ਗਿੱਲ ਦਾ ਕਹਿਣਾ ਹੈ ਕਿ ਉਹ ਭੱਜ ਕੇ ਆਪਣੀ ਕਾਰ 'ਚ ਜਾ ਬੈਠੇ ਤੇ ਆਪਣੀ ਜਾਨ ਬਚਾਈ।

ਹੋਰ ਵੇਖੋ : ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ

 

View this post on Instagram

 

A post shared by Erk❤️rek (@ektaravikapoor) on

ਸ਼ੋਅ ਦੇ ਨਿਰਮਾਤਾ ਨੇ ਪੁਲਿਸ 'ਤੇ ਵੀ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਵੀ ਉਹਨਾਂ ਹਮਲਾਵਰਾਂ ਨਾਲ ਮਿਲੀ ਹੋਈ ਹੈ ਤੇ ਇਸ ਹਮਲੇ 'ਚ ਪੁਲਿਸ ਦਾ ਵੀ ਬਰਾਬਰ ਹੱਥ ਹੈ। ਦੱਸਿਆ ਜਾ ਰਿਹਾ ਹੈ ਕਿ ਠਾਣੇ ਪੁਲਿਸ ਦੇ ਥਾਣੇ 'ਚ ਇਹ ਮਾਮਲਾ ਹੁਣ ਦਰਜ ਕਰਵਾ ਦਿੱਤਾ ਗਿਆ ਹੈ। ਮਾਹੀ ਗਿੱਲ ਦੀ ਗੱਲ ਕਰੀਏ ਤਾਂ ਦਬੰਗ ਵਰਗੀਆਂ ਬਾਲੀਵੁੱਡ ਫ਼ਿਲਮਾਂ ਦੇ ਨਾਲ ਨਾਲ ਕੈਰੀ ਆਨ ਜੱਟਾ, ਸ਼ਰੀਕ, ਆਤਿਸ਼ਬਾਜ਼ੀ ਇਸ਼ਕ ਵਰਗੀਆਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network