ਦੀਪਿਕਾ ਪਾਦੂਕੋਣ ਕੋਲੋਂ ਉਸ ਦਾ ਬੈਗ ਖੋਹਣ ਦੀ ਹੋਈ ਕੋਸ਼ਿਸ਼, ਵੀਡੀਓ ਵਾਇਰਲ

written by Rupinder Kaler | February 27, 2021

ਦੀਪਿਕਾ ਪਾਦੂਕੋਣ ਨਾਲ ਭੀੜ ਵਿੱਚ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਹੋਈ ਹੈ । ਭੀੜ ਵਿੱਚ ਕਿਸੇ ਨੇ ਉਸ ਦਾ ਬੈਗ ਖੋਹਣ ਦੀ ਕਿਸੇ ਨੇ ਕੋਸ਼ਿਸ਼ ਕੀਤੀ, ਅਦਾਕਾਰਾ ਨੇ ਵੀ ਆਪਣਾ ਬੈਗ ਖਿੱਚਿਆ । ਇਸ ਸਭ ਦੇ ਚਲਦੇ ਅਦਾਕਾਰ ਦੇ ਨਾਲ ਮੌਜੂਦ ਸੁਰੱਖਿਆ ਕਰਮੀਆਂ ਨੇ ਉਸ ਦਾ ਬੈਗ ਬਚਾ ਲਿਆ । ਇਸ ਘਟਨਾ ਤੋਂ ਬਾਅਦ ਦੀਪਿਕਾ ਕਾਫੀ ਪਰੇਸ਼ਾਨ ਨਜ਼ਰ ਆਈ ।

Image from viralbhayani's instagram

ਹੋਰ ਪੜ੍ਹੋ :

ਵਿਆਹ ‘ਚ ਲੱਗੇ ਕਿਸਾਨਾਂ ਦੇ ਸਮਰਥਨ ‘ਚ ਨਾਅਰੇ, ਵੀਡੀਓ ਵਾਇਰਲ

Image from viralbhayani's instagram

ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਪੂਰੀ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ । ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਭੀੜ ਵਿੱਚੋਂ ਬਾਹਰ ਆ ਰਹੀ ਹੈ । ਲੋਕ ਉਸ ਨਾਲ ਫੋਟੋਆਂ ਖਿਚਵਾਉਣ ਲਈ ਉਤਸੁਕ ਹਨ । ਇਸੇ ਦੌਰਾਨ ਕਿਸੇ ਸ਼ਖਸ਼ ਨੇ ਉਸ ਦਾ ਬੈਗ ਖਿਚਣ ਦੀ ਕੋਸ਼ਿਸ਼ ਕੀਤੀ ।

Image from viralbhayani's instagram

ਭੀੜ ਏਨੀਂ ਜ਼ਿਆਦਾ ਸੀ ਕਿ ਦੀਪਿਕਾ ਦੇ ਨਿਕਲਣ ਲਈ ਵੀ ਜਗ੍ਹਾ ਨਹੀਂ ਸੀ । ਦੀਪਿਕਾ ਕਾਫੀ ਪਰੇਸ਼ਾਨ ਨਜ਼ਰ ਆਈ, ਤੇ ਕਾਰ ਵਿੱਚ ਬੈਠਦੇ ਹੀ ਆਪਣਾ ਬੈਗ ਚੈੱਕ ਕਰਨ ਲੱਗ ਗਈ । ਇਸ ਵੀਡੀਓ ਤੇ ਲੋਕ ਵੀ ਆਪਣਾ ਪ੍ਰਤੀਕਰਮ ਦੇ ਰਹੇ ਹਨ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Viral Bhayani (@viralbhayani)

0 Comments
0

You may also like