ਫ਼ਿਲਮ 'ਆਦਿਪੁਰਸ਼' 'ਚ ਸੈਫ ਅਲੀ ਖ਼ਾਨ ਦਾ ਲੁੱਕ ਦੇਖ ਦਰਸ਼ਕਾਂ ਨੂੰ ਆਇਆ ਗੁੱਸਾ, ਜਾਣੋ ਵਜ੍ਹਾ

written by Pushp Raj | October 03, 2022 11:34am

Saif Ali Khan Looks Troll in Adipurush: ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਦੀ ਨਵੀਂ ਫ਼ਿਲਮ 'ਆਦਿਪੁਰਸ਼' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦੇ vfx effect ਅਤੇ ਫ਼ਿਲਮ ਦੇ ਵਿੱਚ ਸੈਫ ਅਲੀ ਖ਼ਾਨ ਦੇ ਰਾਵਣ ਵਾਲੇ ਕਿਰਦਾਰ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਖੁਸ਼ ਨਹੀਂ ਹਨ। ਰਾਵਣ ਵਾਲੇ ਕਿਰਦਾਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਸੈਫ ਅਲੀ ਖ਼ਾਨ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Twitter

ਇਸ ਸਾਲ ਦੀ ਮੋਸਟ ਅਵੇਟਿਡ ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਸੀ ਪਰ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਨਾਖੁਸ਼ ਨਜ਼ਰ ਆ ਰਹੇ ਹਨ। ਟੀਜ਼ਰ ਦੇ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਫ਼ਿਲਮ ਨੂੰ ਲਗਾਤਾਰ ਯੂਜ਼ਰਸ ਦੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ।

ਸੋਸ਼ਲ ਮੀਡੀਆ ਯੂਜ਼ਰਸ ਨੇ ਫ਼ਿਲਮ 'ਆਦਿਪੁਰਸ਼' 'ਚ ਦਿਖਾਏ ਗਏ ਰਾਵਣ ਦੇ ਕਿਰਦਾਰ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਨਾਂ ਮਹਿਜ਼ ਰਾਵਣ ਦੇ ਕਿਰਦਾਰ ਨੂੰ ਲੈ ਕੇ ਸਗੋਂ VFX ਇਫੈਕਟਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਡਾਇਰੈਕਟਰ ਅਤੇ ਸੈਫ ਅਲੀ ਖ਼ਾਨ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਟ੍ਰੋਲਿੰਗ ਕਾਰਨ ਟਵਿਟਰ 'ਤੇ ਹੈਸ਼ਟੈਗ ਰਾਵਣ ਟ੍ਰੈਂਡ ਕਰ ਰਿਹਾ ਹੈ। ਟ੍ਰੋਲਰਜ਼ ਦਾ ਕਹਿਣਾ ਹੈ ਕਿ ਰਾਵਣ ਨੂੰ ਇੱਕ ਸ਼ਿਵ ਭਗਤ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜਦੋਂ ਕਿ ਸੈਫ ਦਾ ਰਾਵਣ ਵਾਲਾ ਕਿਰਦਾਰ ਮੁਗਲਾਂ ਦੇ ਕੁਝ ਖੌਫਨਾਕ ਸ਼ਾਸਕਾਂ ਤੋਂ ਪ੍ਰੇਰਿਤ ਲੱਗਦਾ ਹੈ।

Image Source: Twitter

ਸੋਸ਼ਲ ਮੀਡੀਆ ਯੂਜ਼ਰਸ ਨੇ ਸੈਫ ਦੇ ਇਸ ਲੁੱਕ ਨੂੰ ਅਲਾਉਦੀਨ ਖਿਲਜੀ ਸਣੇ ਹੋਰਨਾਂ ਕਈ ਖੌਫਨਾਕ ਸਾਸ਼ਕਾਂ ਦੇ ਨਾਂਅ ਦੇ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਰਾਵਣ ਹਿੰਦੂ ਬ੍ਰਾਹਮਣ ਸੀ ਅਤੇ ਇਸ ਫ਼ਿਲਮ 'ਚ ਸੈਫ ਅਲੀ ਖ਼ਾਨ ਦਾ ਰਾਵਣ ਵਾਲਾ ਕਿਰਦਾਰ ਮਾਡਰਨ ਲੁੱਕ ਵਿੱਚ ਹੈ। ਉਨ੍ਹਾਂ ਨੇ ਮਾਡਰਨ ਤਰੀਕੇ ਨਾਲ ਵਾਲ ਕਟਵਾਏ ਹਨ ਅਤੇ ਉਹ ਲੰਬੀ ਦਾੜ੍ਹੀ 'ਚ ਨਜ਼ਰ ਆ ਰਹੇ ਹਨ ਜਿਵੇਂ ਰਾਮਾਇਣ ਦੇ ਰਾਵਣ ਨੇ ਧਰਮ ਪਰਿਵਰਤਨ ਕਰ ਲਿਆ ਹੋਵੇ। ਇਸ ਦੇ ਨਾਲ ਹੀ ਟ੍ਰੋਲਰਸ ਸੈਫ ਅਲੀ ਖ਼ਾਨ ਦੀ ਰਾਵਣ ਕਿਰਦਾਰ ਲਈ ਪਹਿਨੀ ਗਈ ਡਰੈਸ ਉੱਤੇ ਵੀ ਕਮੈਂਟ ਕਰ ਰਹੇ ਹਨ।

ਫ਼ਿਲਮ ਦੇ ਟੀਜ਼ਰ 'ਚ ਸੈਫ ਅਲੀ ਖ਼ਾਨ ਨੂੰ ਇੱਕ ਵੱਡੇ ਸ਼ੈਤਾਨੀ ਪੰਛੀ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ। ਇਸ 'ਤੇ ਵੀ ਦਰਸ਼ਕਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਇੱਕ ਯੂਜ਼ਰ ਨੇ ਲਿਖਿਆ, ਰਾਵਣ ਦਾ ਵਾਹਨ ਪੁਸ਼ਪਕ ਵਿਮਾਨ ਸੀ ਨਾਂ ਕਿ ਦਾਨਵ ਅਤੇ ਰਾਵਣ ਇੱਕ ਮਹਾਨ ਧਾਰਮਿਕ ਹਸਤੀ ਸੀ ਨਾਂ ਕਿ ਰਾਕਸ਼ਸ।ਇੰਨਾ ਹੀ ਨਹੀਂ, ਟ੍ਰੋਲਰ 'ਆਦਿਪੁਰਸ਼' ਦੀ ਤੁਲਨਾ ਰਾਮਾਨੰਦ ਸਾਗਰ ਦੀ ਰਾਮਾਇਣ ਨਾਲ ਵੀ ਕਰ ਰਹੇ ਹਨ।

Image Source: Twitter

ਹੋਰ ਪੜ੍ਹੋ: ਗਾਇਕ ਅਲਫ਼ਾਜ਼ 'ਤੇ ਹੋਏ ਹਮਲੇ ਤੋਂ ਦੁਖੀ ਇੰਦਰਜੀਤ ਨਿੱਕੂ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ ਕੀ ਸੁੱਤੀ ਪਈ ਹੈ ਸਰਕਾਰ

ਯੂਜ਼ਰਸ ਰਾਮਾਨੰਦ ਸਾਗਰ ਦੀ ਰਾਮਾਇਣ ਨੂੰ ਇਸ ਨਾਲੋਂ ਬਿਹਤਰ ਕਹਿ ਰਹੇ ਹਨ। ਖ਼ਾਸ ਤੌਰ 'ਤੇ ਪੁਰਾਣੀ ਰਾਮਾਇਣ ਦੇ ਰਾਵਣ ਦੀ ਤੁਲਨਾ 'ਆਦਿ ਪੁਰਸ਼' 'ਚ ਰਾਵਣ ਬਣੇ ਸੈਫ ਅਲੀ ਖ਼ਾਨ ਨਾਲ ਕੀਤੀ ਜਾ ਰਹੀ ਹੈ ਅਤੇ ਉਹ ‘ਆਦਿ ਪੁਰਸ਼’ ਵਿੱਚ ਦਿਖਾਏ ਗਏ ਰਾਵਣ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਵੀ ਕਹਿ ਰਹੇ ਹਨ, ਉੱਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਕਲਾਕਾਰ ਨੂੰ ਕਿਰਦਾਰ ਵਿੱਚ ਢੱਲਣਾ ਚਾਹੀਦਾ ਹੈ ਨਾਂ ਕਿ ਕਿਰਦਾਰ ਨੂੰ ਕਲਾਕਾਰ ਦੇ ਮੁਤਾਬਕ।

You may also like