22 ਅਗਸਤ ਨੂੰ ਹੋਵੇਗਾ ਰਾਜਵੀਰ ਜਵੰਦਾ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ

written by Shaminder | August 20, 2021

ਰਾਜਵੀਰ ਜਵੰਦਾ (Rajvir Jawanda) ਜਿਨ੍ਹਾਂ ਦੇ ਪਿਤਾ ਜੀ ਦਾ ਪਿਛਲੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ ਐਤਵਾਰ, 22  ਅਗਸਤ ਨੂੰ ਹੋਵੇਗੀ । ਰਾਜਵੀਰ ਜਵੰਦਾ  ((Rajvir Jawanda) ਨੇ ਇਸ ਬਾਰੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਰਾਜਵੀਰ ਜਵੰਦਾ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ  22  ਅਗਸਤ ਦੁਪਹਿਰ 2 ਤੋਂ 2:00 ਵਜੇ ਤੱਕ ਪਿੰਡ ਪੋਨਾ, ਜ਼ਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ‘ਚ ਪਾਇਆ ਜਾਵੇਗਾ ।

Rajvir Jawnada Share Pic -min Image From Instagram

ਹੋਰ ਪੜ੍ਹੋ : ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ

ਰਾਜਵੀਰ ਜਵੰਦਾ ਨੂੰ ਉਸ ਦੇ ਪਿਤਾ ਜੀ ਦੇ ਦਿਹਾਂਤ ਦੀ ਖ਼ਬਰ ਉਸ ਵੇਲੇ ਮਿਲੀ ਸੀ ਜਦੋਂ ਉਹ ਕਿਸਾਨ ਅੰਦੋਲਨ ‘ਚ ਦਿੱਲੀ ਸ਼ਿਰਕਤ ਕਰਨ ਦੇ ਲਈ ਆਏ ਹੋਏ ਸਨ ।

Rajvir jawanda,,-min Image From Instagram

ਉਹ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੇ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਫੋਨ ‘ਤੇ ਪਿਤਾ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ । ਉਨ੍ਹਾਂ ਦੇ ਪਿਤਾ ਜੀ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸੋਗ ਜਤਾਇਆ ਹੈ ।


ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਰਾਜਵੀਰ ਜਵੰਦਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।

 

0 Comments
0

You may also like